arrow

ਸਰਕਾਰ ਕਿਸੇ ਵੀ ਮੁੱਦੇ 'ਤੇ ਚਰਚਾ ਨੂੰ ਤਿਆਰ- ਪੀਐਮ ਮੋਦੀ

ਨਵੀਂ ਦਿੱਲੀ, 8 ਜੁਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਹਰ ਮਸਲੇ 'ਤੇ ਚਰਚਾ ਲਈ ਤਿਆਰ ਹੈ ਲੇਕਿਨ ਵਿਰੋਧੀ ਪੱਖ ਹੰਗਾਮਾ ਨਾ ਕਰੇ। ਭਾਜਪਾ ਦੀ ਸੰਸਦੀ ਦਲ ਦੀ ਬੈਠਕ 'ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੰਸਦ ਬਹਿਸ ਦੇ ਦੌਰਾਨ ਭਾਗ ਲੈਣ ਤੇ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਸਦੇ ਨਾਲ ਸਰਕਾਰ ਦੀ ਛਵੀ 'ਤੇ ਮਾੜਾ ਅਸਰ ਪਏ।

ਉਨ੍ਹਾਂ ਨੇ ਕਿਹਾ ਕਿ ਚਰਚਾ ਲਈ ਸੰਸਦ 'ਚ ਤਿਆਰੀ ਕਰਕੇ ਆਉਂਣ ਤੇ ਹਰ ਵਿਸ਼ੇ 'ਤੇ ਜਾਣਕਾਰੀ ਰੱਖਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਸਰਕਾਰੀ ਬੰਗਲੇ ਨੂੰ ਕਿਰਾਏ 'ਤੇ ਨਾ ਦੇਣ। ਉਨ੍ਹਾਂ ਨੇ ਸੰਸਦਾਂ ਨੂੰ ਸੰਸਦ 'ਚ ਨੇਮੀ ਤੌਰ 'ਤੇ ਭਾਗ ਲੈਣ ਤੇ ਚੰਗਾ ਵਿਹਾਰ ਕਰਨ ਦੀ ਵੀ ਨਸੀਹਤ ਦਿੱਤੀ।