arrow

ਅਮਰੀਕਾ, ਫ਼ਰਾਂਸ ਰੂਸ ਦੇ ਖਿਲਾਫ ਨਵੀਆਂ ਪਾਬੰਦੀਆਂ 'ਤੇ ਸਹਿਮਤ

ਵਾਸ਼ਿੰਗਟਨ, 8 ਜੁਲਾਈ-

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਫਰਾਂਸੀਸੀ ਹਮਰੁੱਤਬ ਫਰਾਂਸਵਾ ਓਲੋਂਦ ਨੇ ਯੂਕਰੇਨ 'ਚ ਤਣਾਅ ਖ਼ਤਮ ਕਰਨ ਦੇ ਉਦੇਸ਼ ਨਾਲ ਤੱਤਕਾਲ ਕਦਮ ਨਾ ਚੁੱਕਣ ਦੀ ਹਾਲਤ 'ਚ ਰੂਸ ਦੇ ਖਿਲਾਫ ਨਵੀਆਂ ਰੋਕਾਂ ਲਾਗੂ ਕਰਨ ਲਈ ਕ੍ਰਮਬੱਧ ਉਪਰਾਲਿਆਂ 'ਤੇ ਅੱਜ ਸਹਿਮਤੀ ਜਤਾਈ। ਵਾਈਟ ਹਾਊਸ ਨੇ ਦੱਸਿਆ ਕਿ ਪੂਰਬੀ ਯੂਕਰੇਨ 'ਚ ਹਾਲਾਤ 'ਤੇ ਚਰਚਾ ਕਰਨ ਲਈ ਓਬਾਮਾ ਨੇ ਓਲੋਂਦ ਨਾਲ ਫੋਨ 'ਤੇ ਗੱਲ ਕੀਤੀ ਜਿਸਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ।

ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਰੂਸ ਦੇ ਪੂਰੇ ਸਮਰਥਨ ਨਾਲ ਦੋਪੱਖੀ ਸੰਘਰਸ਼ ਵਿਰਾਮ ਤੇ ਸਾਰੇ ਬੰਧਕਾਂ ਦੀ ਰਿਹਾਈ ਸਮੇਤ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਉਨ੍ਹਾਂ ਦੀ ਪਹਿਲ ਰਹੇਗਾ। ਇਸਤੋਂ ਇਲਾਵਾ, ਵਾਈਟ ਹਾਊਸ ਨੇ ਇਹ ਵੀ ਦੱਸਿਆ ਰਾਸ਼ਟਰਪਤੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਰੂਸ ਤਣਾਅ ਖ਼ਤਮ ਕਰਨ ਲਈ ਤੱਤਕਾਲ ਕਦਮ ਨਹੀਂ ਚੁੱਕਦਾ ਹੈ ਤਾਂ ਅਮਰੀਕਾ ਤੇ ਯੂਰੋਪ ਨੂੰ ਉਸ 'ਤੇ ਰੋਕ ਲਗਾਉਣ ਲਈ ਕ੍ਰਮਬੱਧ ਉਪਰਾਲਿਆਂ 'ਤੇ ਅੱਗੇ ਵੱਧਣਾ ਚਾਹੀਦਾ ਹੈ।