arrow

ਐਲਰਜੀ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਮੱਛੀ

ਨਵੀਂ ਦਿੱਲੀ, 8 ਜੁਲਾਈ-

ਛੋਟੇ ਬੱਚਿਆਂ ਲਈ ਮੱਛੀ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਇਹ ਐਲਰਜੀ ਨੂੰ ਵੱਧਣ ਤੋਂ ਰੋਕਦੀ ਹੈ। ਜਿਹੜੇ ਲੋਕ ਬੱਚਿਆਂ ਨੂੰ ਇਕ ਸਾਲ ਦੀ ਉਮਰ ਦੇ ਹੋਣ ਤੋਂ ਪਹਿਲਾਂ ਹੀ ਮੱਛੀ ਖਵਾਉਂਦੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਐਲਰਜੀ ਸੰਬੰਧੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।

ਸਵੀਡਨ ਦੇ ਨਵਜਾਤ ਬੱਚਿਆਂ ਨੂੰ ਲੈ ਕੇ 4 ਸਾਲ ਤੱਕ ਦੀ ਉਮਰ ਦੇ 3000 ਹਜ਼ਾਰ ਬੱਚਿਆਂ 'ਤੇ ਖੋਜ ਕੀਤੀ ਗਈ। ਖੋਜ 'ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੇ 8 ਤੋਂ 9 ਮਹੀਨੇ ਦੀ ਉਮਰ 'ਚ ਹੀ ਮੱਛੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਨੂੰ ਐਲਰਜੀ ਹੋਣ ਦੀ ਘੱਟ ਸੰਭਾਵਨਾ ਹੁੰਦੀ ਹੈ। ਮਾਹਿਰਾਂ ਦੇ ਮੁਤਾਬਕ ਮੱਛੀ 'ਚ ਓਮੇਗਾ-3 ਫੈਟਸ ਪਾਇਆ ਜਾਂਦਾ ਹੈ ਜਿਹੜਾ ਰੋਗਾਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਨਾਲ ਤੁਸੀਂ ਸਿਹਤਮੰਦ ਵੀ ਰਹਿ ਸਕਦੇ ਹੋ। ਇਸ ਨਾਲ ਐਲਰਜੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।

ਹਾਲ ਹੀ ਹੋਈ ਖੋਜ ਰਾਹੀਂ ਪਤਾ ਲਗਾਇਆ ਗਿਆ ਹੈ ਕਿ ਗਰਭਵਤੀ ਔਰਤਾਂ 'ਚ ਗਰਭ ਅਵਸਥਾ ਦੇ ਸਮੇਂ ਮੱਛੀ ਦੇ ਤੇਲ ਨਾਲ ਗੋਲੀਆਂ ਦੀ ਵਰਤੋਂ ਕੀਤੀ ਜਾਵੇ ਤਾਂ  ਪੇਟ 'ਚ ਪਲ ਰਹੇ ਬੱਚੇ ਨੂੰ ਲਾਭ ਪਹੁੰਚਦਾ ਹੈ। ਇਸ ਨਾਲ ਸਰੀਰ 'ਚ ਐਲਰਜੀ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੱਛੀ ਬੱਚਿਆਂ ਲਈ ਫਾਇਦੇਮੰਦ ਹੈ ਪਰ ਇਸ ਦੀ ਵਰਤੋਂ ਜ਼ਿਆਦਾ ਵੀ ਨਹੀਂ ਕਰਨੀ ਚਾਹੀਦੀ ਹੈ।