arrow

ਸ਼ਰਾਬ ਦਾ ਨਸ਼ਾ ਉਤਾਰਨਾ ਹੈ ਤਾਂ ਇਸ ਖਬਰ ਨੂੰ ਪੜ੍ਹੋ ਜ਼ਰੂਰ

ਨਵੀਂ ਦਿੱਲੀ, 8 ਜੁਲਾਈ-

ਅੱਜ ਦੇ ਸਮੇਂ 'ਚ ਲੋਕ ਸ਼ਰਾਬ ਦੀ ਵਰਤੋਂ ਜ਼ਿਆਦਾ ਕਰਦੇ ਹਨ ਅਤੇ ਅਗਲੇ ਦਿਨ ਇਸ ਦੇ ਕਾਰਨ ਤੁਹਾਨੂੰ ਪਰੇਸ਼ਾਨੀ ਵੀ ਆਉਂਦੀ ਹੈ। ਤੁਸੀਂ ਹੁਣ ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਸ਼ਰਾਬ ਦਾ ਨਸ਼ਾ ਉਤਾਰਨ ਦੇ ਕੁਝ ਢੰਗ ਦਸਾਂਗੇ। ਆਓ ਜਾਣਦੇ ਹਾਂ।

ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਨਸ਼ਾ ਉਤਾਰਨ ਲਈ ਤਲੀਆਂ ਭੁੰਨੀਆਂ ਚੀਜ਼ਾਂ ਖਾਣ ਨਾਲ ਨਸ਼ੇ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ। ਤਲੇ ਭੁੰਨੇ ਭੋਜਨ 'ਚ ਕਾਰਬੋਹਾਈਡਰੇਟ ਜ਼ਿਆਦਾ ਮਾਤਰਾ 'ਚ ਹੁੰਦੀ ਹੈ ਜਿਹੜੀ ਸ਼ਰਾਬ ਦੇ ਕਾਰਨ ਘੱਟ ਹੋਣ ਵਾਲੇ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ 'ਚ ਮਦਦਗਾਰ ਹੈ।

ਮਾਹਿਰਾਂ ਦੇ ਮੁਤਾਬਕ, ''ਹੈਂਗਓਵਰ ਦਾ ਸਰੀਰ ਦੇ ਗਲੂਕੋਜ਼ ਮੇਟਾਬਾਲੀਜ਼ਮ ਨਾਲ ਸੰਬੰਧ ਹੁੰਦਾ ਹੈ। ਅਲਕੋਹਲ ਦੀ ਜ਼ਿਆਦਾ ਮਾਤਰਾ ਕਾਰਨ ਸਰੀਰ 'ਚ ਸ਼ਕਰਾ ਦੀ ਮਾਤਰਾ ਘੱਟਦੀ ਹੈ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਤਲੀ ਭੁੰਨੀ ਡਾਈਟ ਨਾਲ ਇਸ ਦੀ ਭਾਰਪਾਈ ਹੁੰਦੀ ਹੈ ਜਿਸ ਨਾਲ ਹੈਂਗਓਵਰ ਤੋਂ ਆਰਾਮ ਮਿਲਦਾ ਹੈ।

ਕੀ ਖਾਧਾ ਜਾਵੇ- ਮਾਹਿਰਾਂ ਦੇ ਮੁਤਾਬਕ ਅੰਡਾ, ਮੀਟ, ਤਲੇ ਹੋਏ ਆਲੂ ਆਦਿ ਦੀ ਵਰਤੋਂ ਕਰਨ ਨਾਲ ਖੂਨ 'ਚ ਘੱਟਣ ਵਾਲੇ ਸ਼ੂਗਰ ਦੇ ਪੱਧਰ ਨੂੰ ਬਰਾਬਰ ਕੀਤਾ ਜਾ ਸਕਦਾ ਹੈ। ਹੈਂਗਓਵਰ ਦੇ ਸਮੇਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।