arrow

ਜਾਣੋ ਇਸ ਮੌਸਮ 'ਚ ਅੱਖਾਂ ਦਾ ਕਿਵੇਂ ਰੱਖਣਾ ਹੈ ਧਿਆਨ

ਲਖਨਊ , 8 ਜੁਲਾਈ-

ਮੌਸਮ ਬਦਲਣ ਨਾਲ ਇਨਫੈਕਸ਼ਨ ਵੀ ਵਧਣ ਲੱਗਦਾ ਹੈ। ਗਰਮੀਆਂ 'ਚ ਮੌਸਮ ਬਦਲਦਾ ਹੀ ਰਹਿੰਦਾ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਇਹ ਬਿਮਾਰੀਆਂ ਲੋਕਾਂ ਨੂੰ  ਬਹੁਤ ਪਰੇਸ਼ਾਨ ਕਰਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮੌਸਮ 'ਚ ਲੋਕਾਂ ਨੂੰ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਡਾਕਟਰਾਂ ਨੇ ਇਸ ਮੌਸਮ 'ਚ ਸਭ ਤੋਂ ਜ਼ਿਆਦਾ ਅੱਖਾਂ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਦੇ ਮੁਤਾਬਕ ਬਦਲਦੇ ਮੌਸਮ '  ਲੋਕ ਆਪਣੀਆਂ ਅੱਖਾਂ ਨੂੰ ਲੈ ਕੇ ਲਾਪਰਵਾਹ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਦੇ-ਕਦੇ ਵੱਡੀਆਂ ਸਮੱਸੀਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ 'ਚ ਵਾਇਰਲ ਇਨਫੈਕਸ਼ਨ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਡਾਕਟਰਾਂ ਮੁਤਾਬਕ  ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਦੇ ਕੇ ਇਸ ਪਰੇਸ਼ਾਨੀ ਤੋਂ ਆਪਣਾ ਬਚਾਅ ਕਰਕੇ ਆਪਣਾ ਬਚਾਅ ਕੀਤਾ ਜਾ ਸਕਦਾ ਹੈ।

* ਅੱਖਾਂ ਨੂੰ ਹਮੇਸ਼ਾ ਮਲਣ ਤੋਂ ਆਪਣਾ ਬਚਾਅ ਕਰੋ। ਸਿਰਫ ਆਪਣੇ ਤੋਲੀਏ ਦੀ ਵਰਤੋਂ ਕਰੋ।

* ਹੱਥਾਂ ਨੂੰ ਹਮੇਸ਼ਾ ਸਾਫ ਰੱਖੋ।

* ਆਪਣੇ ਲੈਂਸ ਨੂੰ ਹਮੇਸ਼ਾ ਸਾਫ ਰੱਖੋ। ਚਸ਼ਮਾ ਸਿਰਫ ਧੁੱਪ ਤੋਂ ਹੀ ਨਹੀਂ ਸਗੋਂ ਗੰਦਗੀ ਨਾਲ ਹੋਣ ਵਾਲੀ ਐਲਰਜੀ ਤੋਂ ਵੀ ਤੁਹਾਡਾ ਬਚਾਅ ਕਰੇਗਾ।

* ਪਾਲਤੂ ਜਾਨਵਰਾਂ ਨੂੰ ਹੱਥ ਲਗਾਉਣ ਤੋਂ ਬਾਅਦ ਤੁਸੀਂ ਹੱਥ ਜ਼ਰੂਰ ਧੋ ਲਵੋ। ਪਾਲਤੂ ਜਾਨਵਰਾਂ ਨੂੰ ਬੈੱਡ 'ਤੇ ਨਾ ਚੜ੍ਹਨ ਦਿਓ।

* ਅੱਖਾਂ ਦੇ ਮੇਕਅੱਪ ਦਾ ਸਾਮਾਨ ਕਿਸੇ ਨਾਲ ਵੀ ਸਾਂਝਾ ਨਾ ਕਰੋ।

* ਗਰਮੀ ਅਤੇ ਬਰਸਾਤ ਦੇ ਦੌਰਾਨ ਅੱਖਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ।