arrow

ਰੇਲ ਬਜਟ ਦਿਸ਼ਾਹੀਣ- ਮੁੱਖ ਮੰਤਰੀ ਹੁੱਡਾ

ਚੰਡੀਗੜ੍ਹ, 8 ਜੁਲਾਈ-

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕੇਂਦਰ ਸਰਕਾਰ ਦੇ ਪਹਿਲੇ ਰੇਲ ਬਜਟ ਨੂੰ ਦਿਸ਼ਾਹੀਨ ਅਤੇ ਲੋਕ ਵਿਰੋਧੀ ਦੱਸਿਆ ਹੈ।

ਮੁੱਖ ਮੰਤਰੀ ਨੇ ਰੇਲ ਬਜਟ 'ਤੇ ਆਪਣੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਨਾਲ ਦੂਰਦ੍ਰਿਸ਼ਟੀ ਦੀ ਕਮੀ ਹੈ ਅਤੇ ਇਸ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਰੇਲ ਬਜਟ ਰਾਜਨੀਤਿਕ ਭਾਵਨਾ ਦੇ ਨਾਲ ਤਿਆਰ ਕੀਤਾ ਗਿਆ ਹੈ ਕਿਉਂਕਿ ਇਸ ਬਜਟ ਵਿਚ ਕਾਂਗਰਸ ਦੀ ਸਰਕਾਰ ਵਾਲੇ ਰਾਜਾਂ ਦੀ ਅਣਦੇਖੀ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਸੰਸਦ ਵਿਚ ਰੇਲ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਰੇਲ ਕਿਰਾਇਆ ਅਤੇ ਮਾਲ ਭਾੜਾ ਵਧਾ ਦਿੱਤਾ ਗਿਆ ਸੀ ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਰੇਲਵੇ ਘਾਟੇ ਵਿਚ ਹੈ ਪ੍ਰੰਤੂ ਬਜਟ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਹੈ ਕਿ ਸਰੋਤ ਕਿਥੋਂ ਜੁਟਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਹ ਰੇਲ ਬਜਟ ਭਾਰਤੀ ਰੇਲਵੇ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦਾ ਏਜੰਡਾ ਹੈ।