arrow

ਸਪੈਸ਼ਲ ਅਜੂਕੇਟਰ/ਰਿਸੋਰਸ ਅਧਿਆਪਕ ਲਈ ਬਿਨੈ ਮੰਗੇ

ਚੰਡੀਗੜ੍ਹ, 8 ਜੁਲਾਈ-

ਹਰਿਆਣਾ ਸਰਕਾਰ ਨੇ ਸੈਕੰਡਰੀ ਪੱਧਰ 'ਤੇ ਅਪਾਹਿਜਾਂ ਨਈ ਸਮਾਵੇਸ਼ੀ ਸਿੱਖਿਆ (ਆਈ.ਈ.ਡੀ.-ਐਸ.ਐਸ) ਦੇ ਤਹਿਤ ਗੂੰਗੇ ਸ਼੍ਰੇਣੀ ਵਿਚ ਸਪੈਸ਼ਲ ਅਜੂਕੇਟਰ/ਰਿਸੋਰਸ ਅਧਿਆਪਕ ਦੀਆਂ 95 ਆਸਾਮੀਆਂ ਨੂੰ ਠੇਕਾ ਆਧਾਰ 'ਤੇ ਭਰਨ ਲਈ 21 ਜੁਲਾਈ, 2014 ਤਕ ਬਿਨੈ ਮੰਗੇ ਹਨ ।

ਸੈਕੰਡਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਆਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ । ਉਮੀਦਵਾਰ ਨੇ ਮੈਟ੍ਰੀਕ ਪੱਧਰ ਤਕ ਹਿੰਦੀ ਜਾਂ ਸੰਸਕ੍ਰਿਤ ਦੇ ਨਾਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਘੱਟ ਤੋਂ ਘੱਟ 50 ਫੀਸਦੀ ਅੰਕਾਂ ਵਿਚ ਗ੍ਰੈਜੂਏਟ ਅਤੇ ਬੀ.ਐਡ (ਵਿਸ਼ੇਸ਼ ਸਿੱਖਿਆ -ਗੂੰਗੇ) ਜਾਂ ਵਿਸ਼ੇਸ਼ ਸਿੱਖਿਆ ਵਿਚ ਦੋ ਸਾਲਾਂ ਡਿਪਲੋਮਾ ਦੇ ਨਾਲ ਬੀ.ਐਡ (ਆਮ) ਜਾਂ ਇਸ ਦੇ ਬਰਾਬਰ ਜਾਂ ਘੱਟ ਤੋਂ ਘੱਟ 50 ਫੀਸਦੀ ਅੰਕਾਂ ਨਾਲ ਪ੍ਰਾਸੰਗਿਕ ਵਿਸ਼ਾ ਵਿਚ ਗ੍ਰੈਜੂਏਸ਼ਨ ਅਤੇ ਬੀ.ਐਡ (ਵਿਸ਼ੇਸ਼ ਸਿੱਖਿਆ -ਗੂੰਗੇ) ਇਸੇ ਦੇ ਬਰਾਬਰ ਕੀਤੀ ਹੋਵੇ ।

ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਨਾਲ ਭਰੇ ਗਏ ਬਿਨੈ ਨਿਰਧਾਰਿਤ ਪ੍ਰਫੋਰਮੇ ਵਿਚ ਹੋਣੇ ਚਾਹੀਦੇ ਹਨ । ਉਮੀਦਵਾਰ ਨੂੰ ਬਿਨੈ ਦੇ ਨਾਲ ਆਪਣੀ ਪਾਸਪੋਰਟ ਸਾਇਜ ਫੋਟੋ ਅਤੇ ਲੋੜੀਂਦੀ ਵਿਦਿਅਕ ਯੋਗਤਾ ਦੀ ਤਸਦੀਕ ਕਾਪੀ ਵੀ ਲਗਾਉਣੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਅਧੂਰੇ ਫਾਰਮ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ । ਬਿਨੈ ਮਹਾਨਿਰਦੇਸ਼, ਸਕੂਲ ਸਿੱਖਿਆ ਹਰਿਆਣਾ (ਆਈ.ਈ.ਡੀ. ਸੈਲ), ਸਿੱਖਿਆ ਸਦਨ, 6ਵੀਂ ਮੰਜ਼ਿਲ, ਸੈਕਟਰ 5, ਪੰਚਕੂਲਾ ਦੇ ਦਫਤਰ ਵਿਚ ਪੁੱਜ ਜਾਣੇ ਚਾਹੀਦੇ ਹਨ ।