arrow

ਸਰਕਾਰੀ ਅਧਿਕਾਰੀਆਂ 'ਤੇ ਛਾਪੇਮਾਰੀ ਕਰਨ ਲਈ ਵਿਜੀਲੈਂਸ ਬਿਊਰੋ ਨੂੰ ਅਧਿਕਾਰ ਦਿੱਤੇ

ਚੰਡੀਗੜ੍ਹ, 8 ਜੁਲਾਈ-

ਹਰਿਆਣਾ ਸਰਕਾਰ ਨੇ ਸਬੰਧਤ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਗੈਜਟਿਡ ਸ਼੍ਰੇਣੀ-1 (ਗਰੁੱਪ ਏ) ਦੇ ਅਧਿਕਾਰੀਆਂ 'ਤੇ ਡਾਇਰੈਕਟਰ ਜਰਨਲ, ਰਾਜ ਵਿਜੀਲੈਂਸ ਬਿਊਰੋ ਵੱਲੋਂ ਛਾਪੇ ਮਾਰੇ ਜਾਣ ਦੀ ਇਜਾਜ਼ਤ ਦੇਣ ਦਾ ਅਧਿਕਾਰ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਵੱਢੀਖੋਰ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਨੱਥ ਪਾਈ ਜਾ ਸਕੇ ।

ਹਰਿਆਣਾ ਦੇ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਤੋਂ ਇਲਾਵਾ, ਆਈ.ਏ.ਐਸ. ਤੇ ਐਚ.ਸੀ.ਐਸ. (ਕਾਰਜਕਾਰੀ ਸ਼ਾਖਾ) ਅਧਿਕਾਰੀਆਂ 'ਤੇ ਛਾਪੇ ਮਾਰਨ ਦੀ ਇਜਾਜਤ ਦੇਣ ਤੋਂ ਪਹਿਲਾਂ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਨੂੰ ਵਿਜੀਲੈਂਸ ਵਿਭਾਗ ਦੇ ਮੁੱਖ ਸਕੱਤਰ ਤੋਂ ਪਹਿਲਾਂ ਇਜਾਜਤ ਪ੍ਰਦਾਨ ਕਰਨੀ ਹੋਵੇਗੀ ।

ਇਸੇ ਤਰ੍ਹਾਂ, ਆਈਪੀਐਸ ਜਾਂ ਐਚਪੀਐਸ ਅਧਿਕਾਰੀਆਂ 'ਤੇ ਛਾਪੇ ਮਾਰਨ ਦੀ ਇਜਾਜਤ ਦੇਣ ਤੋਂ ਪਹਿਲਾਂ ਪ੍ਰਸ਼ਾਸਨਿਕ ਸਕੱਤਰ, ਗ੍ਰਹਿ ਤੋਂ ਪਹਿਲਾਂ ਇਜਾਜਤ ਪ੍ਰਾਪਤ ਕਰਨੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਇੰਨ੍ਹਾਂ ਆਦੇਸ਼ਾਂ ਨੂੰ ਸਖਤੀ ਨਾਲ ਪਾਲਣ ਕਰਨ ਦੇ ਆਦੇਸ਼ ਦਿੱਤੇ ਗਏ ਹਨ ।