arrow

18 ਹੋਰ ਪੰਜਾਬੀ ਇਰਾਕ ਤੋਂ ਵਤਨ ਪਰਤੇ

ਨਵੀਂ ਦਿੱਲੀ 7 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਇਰਾਕ ਵਿਚ ਫਸੇ 18 ਹੋਰ ਪੰਜਾਬੀ ਪਿਛਲੀ ਰਾਤ ਇਕ ਵਿਸ਼ੇਸ ਉਡਾਨ ਰਾਹੀਂ ਵਾਪਸ ਦਿੱਲੀ ਪਰਤ ਆਏ ਹਨ। ਸ. ਬਾਦਲ ਇਸ ਸਥਿਤੀ ਉਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਅਤੇ ਪੰਜਾਬੀਆਂ ਦੀ ਸੁਰਖਿੱਅਤ ਵਾਪਸੀ ਨੂੰ ਯਕੀਨੀ ਬਨਾਉਣ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।

ਇਸ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਭਵਨ ਨਵੀਂ ਦਿੱਲੀ ਦੇ ਰੈਜ਼ਿਡੈਂਟ ਕਮਿਸ਼ਨਰ ਦੇ ਦਫਤਰ ਤੋਂ ਪ੍ਰਾਪਤ ਹੋਈ ਸੂਚਨਾ ਦੇ ਅਨੁਸਾਰ ਐਤਵਾਰ ਸ਼ਾਮ ਨੂੰ ਇਰਾਕ ਤੋਂ18 ਨੌਜਵਾਨ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਪਹੁੰਚੇ ਜਿਨ੍ਹਾਂ ਵਿੱਚੋਂ ਹੁਸ਼ਿਆਰਪੁਰ ਦੇ 7, ਕਪੂਰਥਲਾ ਦੇ 6, ਜਲੰਧਰ ਦੇ 3 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 2 ਨੌਜਵਾਨ ਸ਼ਾਮਿਲ ਹਨ।

ਵਾਪਿਸ ਆਏ ਨੌਜਵਾਨਾਂ ਵਿੱਚ ਜਲੰਧਰ ਜ਼ਿਲੇ ਦੇ ਗੁਰਪਰੀਤ ਸਿੰਘ, ਬਲਵਿੰਦਰ ਕੁਮਾਰ ਅਤੇ ਅਸ਼ੋਕ ਕੁਮਾਰ, ਹੁਸ਼ਿਆਰਪੁਰ ਦੇ ਓਂਕਾਰ ਸਿੰਘ, ਹਰੀਸ਼ ਕੁਮਾਰ, ਅਮਨਦੀਪ ਸਿੰਘ, ਰਾਜੀਵ ਕੁਮਾਰ, ਅਮਰੀਕ ਸਿੰਘ, ਨਰਿੰਦਰ ਸਿੰਘ ਅਤੇ ਚਮਨ ਲਾਲ, ਕਪੂਰਥਲਾ ਦੇ ਕੁਲਵਿੰਦਰ ਸਿੰਘ, ਹਰਜੋਵਨਪ੍ਰੀਤ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਬਲਜੀਤ ਰਾਜ, ਪਰਮਜੀਤ, ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਵਿਜੈ ਕੁਮਾਰ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ. ਬਾਦਲ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੇ ਹਨ ਅਤੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੋਸ਼ਲ ਨੂੰ ਇਰਾਕ ਤੋਂ ਵਾਪਸ ਆਉਣ ਵਾਲੇ ਵਿਅਕਤੀਆਂ ਦੀ ਬਿਨਾਂ ਕਿਸੇ ਅੜਚਨ ਤੋਂ ਇਮੀਗਰੇਸ਼ਨ ਯਕੀਨੀ ਬਨਾਉਣ ਲਈ ਕਿਹਾ ਹੈ। ਪੰਜਾਬ ਭਵਨ ਦੇ ਦੋ ਅਧਿਕਾਰੀ ਇਸ ਕੰਮ ਲਈ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੂੰ ਪਹਿਲਾ ਹੀ ਇਰਾਕ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਟਰਾਂਸਪੋਰਟ ਦੇ ਮੁਫਤ ਸਹੂਲਤ ਮੁਹੱਈਆ ਕਰਵਾਉਣ ਲਈ ਆਖਿਆ ਹੈ ਤਾਂ ਜੋ ਉਹ ਆਪਣੇ ਘਰਾਂ ਵਿਚ ਸੁਰਖਿੱਅਤ ਪਹੁੰਚ ਸਕਣ।