arrow

ਮੋਦੀ ਦੇ ਦੁਸ਼ਮਨ ਸੰਜੇ ਜੋਸ਼ੀ ਦੀ ਦਿੱਲੀ ਵਾਪਸੀ

ਨਵੀਂ ਦਿੱਲੀ , 7 ਜੁਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਰਹੇ ਸੰਜੇ ਜੋਸ਼ੀ ਨੇ ਇਕ ਵਾਰ ਫਿਰ ਤੋਂ ਰਾਜਨੀਤੀ ਵਿਚ ਵਾਪਸੀ ਕਰਨ ਦਾ ਫੈਸਲਾ ਕੀਤਾ ਹੈ। ਸੰਘ ਪਰਿਵਾਰ ਨਾਲ ਜੁੜੇ ਨੇਤਾ ਸੰਜੇ ਜੋਸ਼ੀ ਦਿੱਲੀ ਵਾਪਸ ਆ ਗਏ ਹਨ। ਸੰਜੇ ਜੋਸ਼ੀ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਵਾਪਸ ਪਰਤ ਰਹੇ ਹਨ।

ਜ਼ਿਕਰਯੋਗ ਹੈ ਕਿ ਸੰਜੇ ਜੋਸ਼ੀ ਨੂੰ ਮਈ 2012 ਵਿਚ ਮੋਦੀ ਦੇ ਦਬਾਅ ਕਾਰਨ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਕੱਢ ਦਿੱਤਾ ਗਿਆ ਸੀ। ਉਸ ਸਮੇਂ ਜੋਸ਼ੀ ਪਾਰਟੀ ਦੇ ਜਨਰਲ ਸਕੱਤਰ ਸਨ। ਜੋਸ਼ੀ ਨੇ ਆਪਣੇ ਵਾਪਸ ਪਰਤਣ ਦੀ ਜਾਣਕਾਰੀ ਸੰਘ ਦੇ ਨਵੇਂ ਮਾਧਿਅਮ ਟਵਿੱਟਰ 'ਤੇ ਦਿੱਤੀ। ਜੋਸ਼ੀ ਨੇ ਕਿਹਾ ਕਿ ਮੈਂ ਭਾਜਪਾ ਵਰਕਰ ਹਾਂ, ਇਸ ਲਈ ਮੈਂ ਅੱਜ ਵੀ ਭਾਜਪਾ ਵਿਚ ਹੀ ਹਾਂ।

ਜੋਸ਼ੀ ਦੀ ਇਨ੍ਹਾਂ ਦਿਨੀਂ ਟਵਿੱਟਰ 'ਤੇ ਵੀ ਕਾਫੀ ਸਰਗਰਮ ਹਨ। ਇਨ੍ਹਾਂ ਟਵੀਟਸ ਵਿਚ ਜ਼ਿਆਦਾਤਰ ਜ਼ਿਕਰ ਦਿੱਲੀ ਅਤੇ ਉੱਤਰ ਪ੍ਰਦੇਸ਼ ਦਾ ਹੁੰਦਾ ਹੈ। ਜੋਸ਼ੀ ਨੂੰ ਜਦੋਂ ਬਰਖਾਸਤ ਕੀਤਾ ਗਿਆ ਸੀ ਤਾਂ ਉਸ ਤੋਂ ਪਹਿਲਾਂ ਜੋਸ਼ੀ ਨੂੰ ਇਨ੍ਹਾਂ ਦੋਹਾਂ ਸੂਬਿਆਂ ਦਾ ਕਾਰਜਭਾਰ ਸੌਂਪਿਆ ਗਿਆ ਸੀ। ਜੋਸ਼ੀ ਅਤੇ ਮੋਦੀ ਦਰਮਿਆਨ ਦੂਰੀਆਂ ਦਾ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ 16 ਮਈ ਨੂੰ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਜੋਸ਼ੀ ਨੇ ਟਵੀਟ ਕਰ ਕੇ ਦੇਸ਼ ਨੂੰ ਧੰਨਵਾਦ ਕਿਹਾ ਸੀ। ਪਰ ਇਸ ਟਵੀਟ 'ਚ ਮੋਦੀ ਦਾ ਜ਼ਿਕਰ ਨਹੀਂ ਸੀ।