arrow

ਸੰਸਦ 'ਚ ਮਹਿੰਗਾਈ 'ਤੇ ਵਿਰੋਧੀ ਪੱਖ ਦਾ ਜ਼ੋਰਦਾਰ ਹੰਗਾਮਾ

ਨਵੀਂ ਦਿੱਲੀ, 7 ਜੁਲਾਈ-

ਅੱਜ ਤੋਂ ਸ਼ੁਰੂ ਹੋਏ ਬਜਟ ਇਜਲਾਸ 'ਚ ਵਿਰੋਧੀ ਪੱਖ ਨੇ ਮਹਿੰਗਾਈ ਤੇ ਰੇਲ ਕਿਰਾਏ 'ਚ ਵਾਧੇ ਨੂੰ ਲੈ ਕੇ ਲੋਕਸਭਾ 'ਚ ਜ਼ੋਰਦਾਰ ਹੰਗਾਮਾ ਕੀਤਾ। ਸਦਨ 'ਚ ਹੰਗਾਮੇ ਦੇ ਦੌਰਾਨ 'ਚ ਪਟਰੋਲ - ਡੀਜ਼ਲ ਦੀਆਂ ਵੱਧੀਆਂ ਕੀਮਤਾਂ ਦਾ ਵੀ ਮੁੱਦਾ ਉੱਠਿਆ। ਲੋਕਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ 'ਚ ਹੰਗਾਮਾ ਸ਼ੁਰੂ ਹੋ ਗਿਆ।

ਉਥੇ ਹੀ ਰਾਜ ਸਭਾ 'ਚ ਵੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਪੱਖ ਨੇ ਹੰਗਾਮਾ ਕੀਤਾ। ਰਾਜ ਸਭਾ 'ਚ ਮਹਿੰਗਾਈ 'ਤੇ ਚਰਚਾ ਕੀਤੀ ਜਾ ਰਹੀ ਹੈ। ਲੋਕਸਭਾ 'ਚ ਹੰਗਾਮੇ ਦੇ ਕਾਰਨ ਪਹਿਲਾਂ ਸਦਨ ਦੀ ਕਾਰਵਾਈ ਅੱਜ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰਨੀ ਪਈ।

ਜਿਵੇਂ ਹੀ ਲੋਕਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਫਿਰ ਹੰਗਾਮੇ ਨੂੰ ਵੇਖਦੇ ਹੋਏ ਲੋਕਸਭਾ ਦੀ ਕਾਰਵਾਹੀ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਕਿ ਕਰੀਬ 15 ਸਾਲਾਂ ਬਾਅਦ ਪੂਰਨ ਬਹੁਮਤ ਦੇ ਨਾਲ ਬਣੀ ਸਰਕਾਰ ਆਪਣਾ ਪਹਿਲਾ ਰੇਲ ਤੇ ਆਮ ਬਜਟ ਪੇਸ਼ ਕਰਨ ਜਾ ਰਹੀ ਹੈ।