arrow

ਗੁਜਰਾਤ ਰਾਜਪਾਲ ਦਾ ਤਬਾਦਲਾ ਰਾਜਨੀਤਿਕ ਹੈ- ਕਾਂਗਰਸ

ਅਹਿਮਦਾਬਾਦ, 7 ਜੁਲਾਈ-

ਗੁਜਰਾਤ ਦੀ ਰਾਜਪਾਲ ਕਮਲਾ ਬੇਨੀਵਾਲ ਦਾ ਮਿਜ਼ੋਰਮ ਤਬਾਦਲਾ ਕੀਤੇ ਜਾਣ 'ਤੇ ਪ੍ਰਤੀਕਿਰਆ ਪ੍ਰਗਟ ਕਰਦੇ ਹੋਏ ਕਾਂਗਰਸ ਨੇ ਕਿਹਾ ਕਿ ਇਹ 'ਰਾਜਨੀਤਿਕ ਤਬਾਦਲਾ' ਹੈ ਤੇ ਭਾਜਪਾ ਵਲੋਂ ਲੋਕਤੰਤਰ ਨੂੰ ਨੁਕਸਾਨ ਕਰਨ ਦੀ ਇੱਕ ਕਾਰਵਾਈ ਹੈ। ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ (ਜੀਪੀਸੀਸੀ) ਪ੍ਰਧਾਨ ਅਰਜੁਨ ਮੋਧਵਾਡਿਆ ਨੇ ਦੱਸਿਆ ਕਿ ਇਹ ਇੱਕ ਰਾਜਨੀਤਿਕ ਤਬਾਦਲਾ ਹੈ।

ਇਸਤੋਂ ਪਹਿਲਾਂ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ ਲੇਕਿਨ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਇੱਕ ਰਾਜਪਾਲ ਨੂੰ ਸਰਕਾਰ ਦੇ ਤਰਸ 'ਤੇ ਨਿਰਭਰ ਨਹੀਂ ਕਰਨਾ ਚਾਹੀਦਾ ਹੈ ਜਾਂ ਸਰਕਾਰ ਬਦਲਣ 'ਤੇ ਉਨ੍ਹਾਂ ਦਾ ਤਬਾਦਲਾ ਨਹੀਂ ਕੀਤਾ ਜਾ ਸਕਦਾ ਹੈ। ਕਮਲਾ ਬੇਨੀਵਾਲ (87) ਨੇ 27 ਨਵੰਬਰ 2009 ਨੂੰ ਗੁਜਰਾਤ ਦੇ ਰਾਜਪਾਲ ਦੇ ਰੂਪ 'ਚ ਕਾਰਜਭਾਰ ਸੰਭਾਲਿਆ ਸੀ।