arrow

ਸੈਂਸੈਕਸ ਪਹਿਲੀ ਵਾਰ 26, 000 ਦੇ ਪਾਰ

ਨਵੀਂ ਦਿੱਲੀ, 7 ਜੁਲਾਈ-

ਬਾਜ਼ਾਰ 'ਚ ਰੈਲੀ ਅੱਜ ਵੀ ਜਾਰੀ ਹੈ। ਸੈਂਸੈਕਸ ਤੇ ਨਿਫਟੀ ਨਵੀਂ ਰਿਕਾਰਡ ਉਚਾਈ 'ਤੇ ਖੁੱਲੇ ਹਨ। ਸੈਂਸੈਕਸ ਨੇ 26, 000 ਦਾ ਪੱਧਰ ਪਾਰ ਕੀਤਾ ਹੈ। ਨਿਫਟੀ 7, 800 ਦੇ ਪੱਧਰ ਤੋਂ ਥੋੜ੍ਹਾ ਹੀ ਦੂਰ ਹੈ। ਸਵੇਰੇ 9 : 25 ਮਿੰਟ 'ਤੇ ਸੈਂਸੈਕਸ 109 ਅੰਕ ਚੜ੍ਹਕੇ 26, 071 ਤੇ ਨਿਫਟੀ 26 ਅੰਕ ਚੜ੍ਹਕੇ 7,778 ਦੇ ਪੱਧਰ 'ਤੇ ਹਨ। ਮਿਡਕੈਪ ਤੇ ਸਮਾਲਕੈਪ ਸ਼ੇਅਰ 0. 5 - 0. 7 ਫੀਸਦੀ ਮਜ਼ਬੂਤ ਹਨ।

ਆਈਟੀ ਤੇ ਤਕਨੀਕੀ ਸ਼ੇਅਰ 1 ਫੀਸਦੀ ਚੜ੍ਹੇ ਹਨ। ਆਟੋ, ਪਾਵਰ, ਮੈਟਲ, ਰਿਅਲਟੀ ਸ਼ੇਅਰ 0. 6 ਫੀਸਦੀ ਮਜ਼ਬੂਤ ਹਨ। ਕੈਪੀਟਲ ਗੁਡਸ ਤੇ ਕੰਜੂਮਰ ਡਿਊਰੇਬਲਸ ਸ਼ੇਅਰਾਂ 'ਚ ਵੀ ਮਜ਼ਬੂਤੀ ਹੈ। ਬੈਂਕ ਤੇ ਹੈਲਥਕੇਅਰ ਸ਼ੇਅਰ ਸੁਸਤ ਹਨ। ਹਾਲਾਂਕਿ, ਆਇਲ ਤੇ ਗੈਸ, ਐਫਐਮਸੀਜੀ ਸ਼ੇਅਰਾਂ 'ਤੇ ਹਲਕਾ ਦਬਾਅ ਹੈ। ਨਿਫਟੀ ਸ਼ੇਅਰਾਂ 'ਚ ਆਈਡੀਐਫਸੀ 3. 5 ਫੀਸਦੀ ਤੇ ਟਾਟਾ ਪਾਵਰ 2. 5 ਫੀਸਦੀ ਚੜ੍ਹੇ ਹਨ। ਇਨਫੋਸਿਸ, ਟਾਟਾ ਮੋਟਰਸ, ਡੀਐਲਐਫ, ਸੇਸਾ ਸਟਰਲਾਇਟ, ਐਚਸੀਐਲ ਟੈਕ, ਪਾਵਰ ਗਰਿਡ, ਵਿਪ੍ਰੋ, ਟੇਕ ਮਹਿੰਦਰਾ, ਟਾਟਾ ਸਟੀਲ, ਏਸੀਸੀ, ਭਾਰਤੀ ਏਅਰਟੈਲ 1. 3 - 0. 75 ਫੀਸਦੀ ਮਜ਼ਬੂਤ ਹਨ। ਏਸ਼ੀਆਈ ਬਾਜ਼ਾਰਾਂ 'ਤੇ ਦਬਾਅ ਆਇਆ ਹੈ। ਕਾਸਪੀ 0. 5 ਫੀਸਦੀ ਡਿੱਗੇ ਹਨ। ਹੈਂਗਸੈਂਗ, ਤਾਇਵਾਨ ਇੰਡੈਕਸ ਤੇ ਸ਼ੰਘਾਈ ਕੰਪੋਜਿਟ '0. 3 ਫੀਸਦੀ ਦੀ ਕਮਜ਼ੋਰੀ ਹੈ। ਸਟਰੇਟਸ ਟਾਈਮਸ ਤੇ ਨਿੱਕੇਈ ਸੁੱਸਤ ਹੈ।