arrow

'ਕਾਕਾ ਬਿਨਾਂ ਸਬੂਤਾਂ ਦੇ ਕਿਸੇ ਦਾ ਨਾਮ ਨਾ ਲਿਆ ਕਰੋ'

ਫਿਰੋਜ਼ਪੁਰ  7 ਜੁਲਾਈ-

ਪ੍ਰੈੱਸ ਕਾਨਫਰੰਸ ਵਿਚ ਇਕ ਪੱਤਰਕਾਰ ਨੇ ਜਦੋਂ ਮੁੱਖ ਮੰਤਰੀ ਤੋਂ ਇਹ ਪੁੱਛਿਆ ਕਿ ਪੰਜਾਬ ਸਰਕਾਰ ਨੂੰ ਨਸ਼ੇ ਦੀ ਏਨੀ ਜ਼ਿਆਦਾ ਚਿੰਤਾ ਕਿਉਂ ਵਧ ਗਈ ਹੈ ਅਤੇ ਇੰਨੇ ਸਾਲਾਂ ਦੇ ਬਾਅਦ ਉਨ੍ਹਾਂ ਨੂੰ ਪੰਜਾਬੀਆਂ ਦਾ ਨਸ਼ਾ ਛੁਡਾਉਣ ਦੀ ਯਾਦ ਕਿਵੇਂ ਆ ਗਈ ਜਦੋਂਕਿ ਪੰਜਾਬ ਕਈ ਸਾਲਾਂ ਤੋਂ ਨਸ਼ੇ ਦੀ ਲਪੇਟ ਵਿਚ ਹੈ।

ਨਾਲ ਹੀ ਪੱਤਰਕਾਰ ਵਲੋਂ ਇਹ ਕਹਿਣ ਕਿ ਕੈਬਨਿਟ ਮੰਤਰੀ ਪੰਜਾਬ ਵਿਕਰਮ ਸਿੰਘ ਮਜੀਠੀਆ ਦਾ ਨਾਂ ਇਸ ਸੈਕੰਡਲ ਵਿਚ ਆਉਣ ਉਪਰੰਤ ਲੋਕਾਂ ਦਾ ਧਿਆਨ ਇਧਰੋਂ ਹਟਾਉਣ ਲਈ ਤਾਂ ਨਸ਼ਾ ਛੁਡਾਊ ਮੁਹਿੰਮ ਨਹੀਂ ਚਲਾਈ ਗਈ 'ਤੇ ਥੋੜ੍ਹਾ ਗੁੱਸਾ ਹੁੰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ''ਕਾਕਾ ਬਿਨਾਂ ਸਬੂਤ ਦੇ ਕਿਸੇ ਦਾ ਨਾਂ ਨਾ ਲਿਆ ਕਰੋ, ਕਿਸੇ ਨੇ ਤੁਹਾਡੇ 'ਤੇ ਦਾਅਵਾ ਕਰ ਦੇਣਾ ਹੈ।'' ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪਿਛਲੇ ਕਰੀਬ ਦੋ-ਢਾਈ ਸਾਲਾਂ ਤੋਂ ਜਾਰੀ ਹੈ ਪਰ ਇਮਾਰਤਾਂ ਹੁਣ ਤਿਆਰ ਹੋਣ 'ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾ ਰਹੇ ਹਨ। ਪੱਤਰਕਾਰਾਂ ਨੂੰ ਸੰਤੁਸ਼ਟ ਕਰਨ ਲਈ ਪੀ. ਜੀ. ਆਈ. ਦੇ ਮਾਹਿਰ ਡਾ. ਅਵਸਥੀ ਨੇ ਵੀ ਸ਼੍ਰੀ ਬਾਦਲ ਦੀ ਗੱਲ ਦੀ ਹਾਮੀ ਭਰੀ।