arrow

ਪ੍ਰਧਾਨ ਮੰਤਰੀ ਮੋਦੀ ਨੇ ਬਣਾਈ ਮੀਡੀਆ ਤੋਂ ਦੂਰੀ

ਨਵੀਂ ਦਿੱਲੀ 7 ਜੁਲਾਈ-

ਪ੍ਰਧਾਨ ਮੰਤਰੀ ਵਜੋਂ ਪਿਛਲੇ ਮਹੀਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਨਰਿੰਦਰ ਮੋਦੀ ਨੇ ਆਪਣੀ ਅਰਾਮ ਨਾਲ ਯਾਤਰਾ ਕਰਨਾ ਪਸੰਦ ਕੀਤਾ। ਪ੍ਰਧਾਨ ਮੰਤਰੀ ਦੇ ਨਾਲ 30 ਪੱਤਰਕਾਰਾਂ ਦੀ ਪੰਰਪਰਾ ਨੂੰ ਸਪੱਸ਼ਟ ਤੌਰ  'ਤੇ  ਤੋੜਦੇ ਹੋਏ ਮੋਦੀ ਨੇ ਆਪਣੇ ਨਾਲ ਭੂਟਾਨ ਯਾਤਰਾ ਲਈ ਦੂਰਦਰਸ਼ਨ, ਆਲ ਇੰਡੀਆ ਰੇਡੀਓ ਅਤੇ ਚੋਣਵੀਆਂ ਖਬਰ ਏਜੰਸੀਆਂ ਦੇ ਪ੍ਰਤੀਨਿਧਾਂ ਨੂੰ ਨਾਲ ਲਿਜਾਣਾ ਪਸੰਦ ਕੀਤਾ।

ਇਥੇ ਹੀ ਬੱਸ ਨਹੀਂ, ਆਪਣੇ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਤੋਂ ਉਲਟ ਮੋਦੀ ਨੇ ਕਿਸੇ ਹਾਈ ਪ੍ਰੋਫਾਈਲ ਪੱਤਰਕਾਰ ਨੂੰ ਆਪਣਾ ਪ੍ਰੈੱਸ ਸਲਾਹਕਾਰ ਨਿਯੁਕਤ ਨਹੀਂ ਕੀਤਾ। ਇਸ ਕਾਰਨ ਉਹ ਲੋਕ ਸੰਪਰਕ ਅਧਿਕਾਰੀ ਜਗਦੀਸ਼ ਟੱਕਰ 'ਤੇ ਹੀ ਨਿਰਭਰ ਹਨ ਜਿਨ੍ਹਾਂ ਨੇ ਗੁਜਰਾਤ ਦੇ ਮੁਖ ਮੰਤਰੀ ਦੇ ਸਮੇਂ ਦੌਰਾਨ ਮੋਦੀ ਨਾਲ ਕੰਮ ਕੀਤਾ ਸੀ। 70 ਸਾਲਾ ਟੱਕਰ ਪ੍ਰੈੱਸ ਨੋਟ ਜਾਰੀ ਕਰਨ ਲਈ ਜਾਣੇ ਜਾਂਦੇ ਹਨ। ਉਹ ਅਜਿਹਾ ਇਕ ਵੀ ਸ਼ਬਦ ਨਹੀਂ ਬੋਲਦੇ, ਜਿਸ ਦੀ ਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ।

ਥਿੰਪੂ ਵਿਚ ਜਦ ਇਕ ਚਿੱਠੀ ਵਿਚ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਉਨ੍ਹਾਂ ਦਾ ਟੈਲੀਫੋਨ ਨੰਬਰ ਮੰਗਿਆ ਗਿਆ ਤਾਂ ਟੱਕਰ ਨੇ ਕਿਹਾ ਕਿ ਉਨ੍ਹਾਂ ਕੋਲ ਦਿੱਲੀ ਦਾ ਕੁਨੈਕਸ਼ਨ ਨਹੀਂ। ਪੱਤਰਕਾਰ ਵਾਰ-ਵਾਰ ਪੁੱਛਦਾ ਰਿਹਾ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦਾ ਪੁਰਾਣਾ ਗੁਜਰਾਤ ਦਾ ਨੰਬਰ ਪੁੱਛਿਆ ਪਰ ਟੱਕਰ ਨੇ ਪੱਤਰਕਾਰ ਨੂੰ ਨੰਬਰ ਨਹੀਂ ਦੱਸਿਆ।