arrow

ਸੋਨਾ 350 ਰੁਪਏ ਟੁੱਟਿਆ, ਚਾਂਦੀ 200 ਰੁਪਏ ਹੋਈ ਤੇਜ਼

ਨਵੀਂ ਦਿੱਲੀ 7 ਜੁਲਾਈ-

ਕੌਮਾਂਤਰੀ ਬਾਜ਼ਾਰਾਂ ਵਿਚ ਦੋਵੇਂ ਬਹੁਮੁੱਲ ਧਾਤੂਆਂ ਵਿਚ ਲਗਾਤਾਰ ਦੂਜੇ ਹਫਤੇ ਵੀ ਤੇਜ਼ੀ ਰਹਿਣ ਕਾਰਨ ਸ਼ਨੀਵਾਰ ਨੂੰ ਖਤਮ ਹੋਏ ਹਫਤੇ ਵਿਚ ਇਥੇ ਨਿਵੇਸ਼ਕਾਂ ਅਤੇ ਸਟਾਕਿਸਟਾਂ ਦਾ ਸੋਨੇ ਤੋਂ ਮੋਹ ਭੰਗ ਹੋਣ ਕਾਰਨ ਇਹ 350 ਰੁਪਏ ਟੁੱਟਿਆ ਜਦੋਕਿ ਚਾਂਦੀ ਹਾਜ਼ਰ 200 ਰੁਪਏ ਹੋਰ ਤੇਜ਼ ਹੋ ਕੇ 45 ਹਜ਼ਾਰ ਰੁਪਏ ਤੋਂ ਪਾਰ ਹੋ ਕੇ 45,100 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ।

ਆਲੋਚਕ ਹਫਤੇ 'ਚ ਸਥਾਨਕ ਥੋਕ ਸਰਾਫਾ ਬਾਜ਼ਾਰ ਵਿਚ ਦੋਵੇਂ ਬਹੁਮੁੱਲ ਧਾਤੂਆਂ ਵਿਚ ਰਲਿਆ-ਮਿਲਿਆ ਰੁਖ ਰਿਹਾ। ਇਕ ਹਫਤੇ ਪਹਿਲਾਂ 2400 ਰੁਪਏ ਤੋਂ ਉਛਲਣ ਤੋਂ ਬਾਅਦ ਸਟਾਕਿਸਟਾਂ ਅਤੇ ਖੁਦਰਾ ਨਿਵੇਸ਼ਕਾਂ ਦੀ ਮੰਗ ਦਾ ਸਮਰਥਨ ਬਣਿਆ ਹੋਣ ਕਾਰਨ ਹਫਤੇ ਵਿਚ ਚਾਂਦੀ ਹਾਜ਼ਰ 45,300 ਰੁਪਏ ਉਚ ਪੱਧਰ ਤੋਂ ਬਾਅਦ 200 ਰੁਪਏ ਮੰਦੀ ਹੋ ਕੇ 45,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਮਾਹਿਰਾਂ ਅਤੇ ਵਪਾਰੀ ਸੂਤਰਾਂ ਦਾ ਕਹਿਣਾ ਹੈ ਕਿ ਚਾਂਦੀ ਸਥਾਨਕ ਕੀਮਤਾਂ ਵਿਚ ਤੇਜ਼ੀ ਜਾਰੀ ਰਹਿਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਕੌਮਾਂਤਰੀ ਬਾਜ਼ਾਰਾਂ ਵਿਚ ਚਾਂਦੀ ਵਿਚ ਲਗਾਤਾਰ ਦੂਜੇ ਹਫਤੇ ਵੀ ਤੇਜ਼ੀ ਜਾਰੀ ਰਹੀ ਹੈ। ਬੀਤੇ ਹਫਤੇ 128 ਸੈਂਟ ਉਛਲਣ ਤੋਂ ਬਾਅਦ ਵੀ ਨਿਵੇਸ਼ਕਾਂ ਦੀ ਮਜ਼ਬੂਤ ਲਿਵਾਲੀ ਬਣੀ ਹੋਣ ਕਾਰਨ ਹਫਤੇ ਵਿਚ ਇਹ 22 ਸੈਂਟ ਹੋਰ ਤੇਜ਼ ਹੋ ਕੇ 2120 ਸੈਂਟ ਪ੍ਰਤੀ ਔਂਸ 'ਤੇ ਜਾ ਪਹੁੰਚੀ ਹੈ। ਨਿਰਮਾਤਾਵਾਂ ਅਤੇ ਸਟਾਕਿਸਟਾਂ ਦੀ ਮੰਗ ਨਰਮ ਪੈਣ ਕਾਰਨ ਚਾਂਦੀ ਸਿੱਕਾ 10 ਰੁਪਏ ਮੰਦੀ ਹੋ ਕੇ 790 ਤੋਂ 800 ਰੁਪਏ ਰਹਿ ਗਈ ਹੈ।