arrow

ਕੀ ਤੁਹਾਨੂੰ ਵੀ ਟਮਾਟਰ ਪਸੰਦ ਨਹੀਂ ਤਾਂ ਇਸ ਖਬਰ ਨੂੰ ਪੜ੍ਹੋ ਜ਼ਰੂਰ

ਨਿਊਯਾਰਕ 7 ਜੁਲਾਈ-

ਟਮਾਟਰ ਚੰਗਾ ਨਹੀਂ ਲੱਗਦਾ? ਪਰ ਹੁਣ ਤੁਹਾਡੇ ਕੋਲ ਇਸ ਨੂੰ ਪਸੰਦ ਕਰਨ ਦੇ ਵੀ ਕਈ ਕਾਰਨ ਹਨ। ਟਮਾਟਰ ਨੂੰ ਭਰਪੂਰ ਮਾਤਰਾ 'ਚ ਸਿਹਤ ਲਈ ਫਾਇਦੇਮੰਦ ਮੰਨਿਆ ਗਿਆ ਹੈ ਅਤੇ ਖਾਸ ਕਰਕੇ ਟਮਾਟਰ ਔਰਤਾਂ 'ਚ ਕਿਡਨੀ ਨਾਲ ਸੰਬੰਧਿਤ ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਸਹਾਇਕ ਹੈ। ਇਕ ਖੋਜ 'ਚ ਇਹ ਦੱਸਿਆ ਗਿਆ ਹੈ ਕਿ ਟਮਾਟਰ 'ਚ ਨਾਲ ਕਿਡਨੀ ਨਾਲ ਸੰਬੰਧਿਤ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਕ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਔਰਤਾਂ ਦੀ ਖੁਰਾਕ 'ਚ ਜ਼ਿਆਦਾ ਲਾਈਕੋਪੀਨ ਹੁੰਦਾ ਹੈ, ਉਨ੍ਹਾਂ ਦਾ ਲਾਈਕੋਪੀਨ ਪੱਧਰ ਸਮਾਨ ਹੁੰਦਾ ਹੈ। ਲਾਈਕੋਪੀਨ ਇਕ ਐਂਟੀਆਕਸੀਟੈਂਡ ਹੈ ਜਿਹੜੀ ਟਮਾਟਰ, ਤਰਬੂਜ਼, ਮੌਸਮੀ ਅਤੇ ਪਪੀਤੇ 'ਚ ਪਾਇਆ ਜਾਂਦਾ ਹੈ। ਇਸ ਦੇ ਕਾਰਨ ਹੀ ਫ਼ਲਾਂ ਦੇ ਰੰਗਾਂ 'ਚ ਲਾਲੀ ਹੁੰਦੀ ਹੈ।

ਇਹ ਖੋਜ 92 ਹਜ਼ਾਰ ਲੋਕਾਂ 'ਤੇ ਕੀਤੀ ਗਈ। ਇਸ ਖੋਜ '383 ਔਰਤਾਂ 'ਚ ਕਿਡਨੀ ਕੈਂਸਰ ਦੇ ਲੱਛਣ ਦੇਖੇ ਗਏ। ਅਧਿਅਨ 'ਚ ਇਹ ਪਤਾ ਲਗਾਇਆ ਗਿਆ ਹੈ ਕਿ ਕਿਡਨੀ ਕੈਂਸਰ ਨੂੰ ਘੱਟ ਕਰਨ ਲਈ ਲਾਈਕੋਪੀਨ ਵਧੀਆ ਸਾਬਤ ਹੋਇਆ ਹੈ। ਖੋਜ ਦੇ ਮੁਤਾਬਕ, ਜਿਨ੍ਹਾਂ ਔਰਤਾਂ ਨੇ ਲਾਈਕੋਪੀਨ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕੀਤੀ, ਉਨ੍ਹਾਂ 'ਚ ਕਿਡਨੀ ਕੈਂਸਰ ਦਾ ਖਤਰਾ ਘੱਟ ਦੇਖਿਆ ਗਿਆ। ਔਰਤਾਂ ਲਾਈਕੋਪੀਨ 'ਚ ਸਿਰਫ ਟਮਾਟਰ ਹੀ ਨਹੀਂ ਸਗੋਂ ਸੌਸ ਦੀ ਵਰਤੋਂ ਵੀ ਕਰਦੀਆਂ ਹਨ।