arrow

'ਜਨਮ ਦਿਨ' 'ਤੇ ਧੋਨੀ ਨੇ ਕੀਤਾ ਆਪਣੇ ਇਕ ਫੈਨ ਦਾ ਸਪਨਾ ਪੂਰਾ

ਰਾਂਚੀ 7 ਜੁਲਾਈ-

ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਜਨਮ ਦਿਨ 'ਤੇ ਰਾਂਚੀ 'ਚ ਤਾਂ ਨਹੀਂ ਹਨ ਪਰ ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਨੂੰ ਨੌਕਰੀ ਦਿੱਤੀ ਹੈ। ਦਰਅਸਲ ਧੋਨੀ ਨੇ ਆਪਣੇ ਨਵੇਂ ਫਾਰਮ ਹਾਊਸ ਦੇ ਕੇਅਰਟੇਕਰ ਦੇ ਰੂਪ 'ਚ ਯੂਪੀ ਦੇ ਸਹਾਰਨਪੁਰ ਦੇ ਰਹਿਣ ਵਾਲੇ ਰਵਿੰਦਰ ਕਪੂਰ ਸੈਨੀ ਰੱਖਿਆ ਹੈ। ਸੈਨੀ ਧੋਨੀ ਦੇ ਪ੍ਰਸ਼ੰਸਕ ਦੇ ਰੂਪ 'ਚ ਜਾਣੇ ਜਾਂਦੇ ਹਨ ਅਤੇ ਪਿਛਲੇ ਸੱਤ ਸਾਲਾਂ 'ਚ ਰਾਂਚੀ 'ਚ ਹੀ ਹਨ।

ਧੋਨੀ ਦੇ ਪ੍ਰਸ਼ੰਸਕ ਸੈਨੀ ਨੂੰ ਦੋਹਰੀ ਖੁਸ਼ੀ ਮਿਲੀ ਹੈ। ਦਰਅਸਲ ਮਾਹੀ ਦੇ ਜਨਮ ਦਿਨ ਦੀ ਖੁਸ਼ੀ ਦੇ ਨਾਲ-ਨਾਲ ਹੁਣ ਉਨ੍ਹਾਂ ਦਾ ਮਾਹੀ ਨਾਲ ਸਮਾਂ ਗੁਜ਼ਾਰਣ ਦਾ ਸਪਨਾ ਪੂਰਾ ਹੋਣ ਵਾਲਾ ਹੈ। ਵੈਸੇ ਧੋਨੀ ਦੇ ਇਸ ਫੈਨ ਦਾ ਸਪਨਾ ਪੂਰਾ ਹੋਣ ਨੂੰ ਸੱਤ ਸਾਲ ਲੱਗ ਗਏ। ਸੈਨੀ ਪਹਿਲਾਂ ਧੋਨੀ ਦੀ ਇਕ ਝਲਕ ਪਾਉਣ ਲਈ ਉਤਸੁਕ ਰਹਿੰਦਾ ਸੀ। ਹੁਣ ਨਵੀਂ ਜ਼ਿੰਮੇਵਾਰੀ ਤੋਂ ਉਹ ਬਹੁਤ ਖੁਸ਼ ਹੈ। 'ਵਿਸ਼ਵ ਵਿਜੇਤਾ' ਕਪਤਾਨ ਮਹਿੰਦਰ ਸਿੰਘ ਧੋਨੀ ਦੇ 33ਵੇਂ ਜਨਮ ਦਿਨ ਮੌਕੇ ਰਾਂਚੀ 'ਚ ਜਸ਼ਨ ਦਾ ਮਾਹੌਲ ਹੈ। ਹਾਲਾਂਕਿ ਮਾਹੀ ਇਸ ਖਾਸ ਮੌਕੇ 'ਤੇ ਖੁਦ ਤਾਂ ਰਾਂਚੀ 'ਚ ਮੌਜੂਦ ਹਨ ਪਰ ਮਾਹੀ ਦੇ ਫੈਨਸ ਇਸ ਯਾਦਗਾਰ ਦਿਨ ਨੂੰ ਭੁਲਣਾ ਨਹੀਂ ਚਾਹੁੰਦੇ।