arrow

ਲੋਕਾਂ ਨੂੰ ਬਰਬਾਦ ਕਰੇਗੀ ਆਨਲਾਈਨ ਲਾਟਰੀ- ਬਾਜਵਾ

ਚੰਡੀਗੜ੍ਹ 5 ਜੁਲਾਈ-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ 24 ਘੰਟੇ ਲਾਟਰੀ ਮੁੜ ਸ਼ੁਰੂ ਕਰਨ ਸਬੰਧੀ ਪੰਜਾਬ ਸਰਕਾਰ ਦੇ ਪ੍ਰਸਤਾਅ ਦਾ ਵਿਰੋਧ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਹ ਲੋਕਾਂ ਦੀ ਬਰਬਾਦੀ ਦਾ ਕਾਰਨ ਬਣੇਗੀ।

ਇਥੇ ਜ਼ਾਰੀ ਬਿਆਨ 'ਚ ਉਨ੍ਹਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਸਿੰਗਲ ਡਿਜਿਟ ਲਾਟਰੀ ਵੀ ਬੰਦ ਕਰ ਦੇਣੀ ਚਾਹੀਦੀ ਹੈ ਤੇ ਆਨਲਾਈਨ ਲਾਟਰੀ ਲੋਕਾਂ ਨੂੰ ਹੋਰ ਉਜਾੜੇਗੀ। ਇਹ ਲਾਟਰੀ ਲੋਕ ਭਲਾਈ ਪੱਖੀ ਸੂਬੇ ਦੀ ਸੋਚ ਦੇ ਉਲਟ ਹੈ। ਉਨ੍ਹਾਂ ਨੇ ਸੱਟੇ ਸਮੇਤ ਸਿੰਗਲ ਡਿਜਟ ਲਾਟਰੀ ਸ਼ੁਰੂ ਕਰਨ ਵੇਲੇ ਵਧਾਈਆਂ ਹੋਰਨਾਂ ਗਤੀਵਿਧੀਆਂ ਨੂੰ ਬੰਦ ਕਰਨ 'ਤੇ ਜ਼ੋਰ ਦਿੱਤਾ ਹੈ। ਜਿਸਨੂੰ ਹਰ ਸੂਬੇ ਨੇ ਵਾਪਸ ਲੈ ਲਿਆ ਹੈ।

ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਯਾਦ ਦਿਲਾਇਆ ਹੈ ਕਿ ਪੰਜਾਬ ਸਿੱਖ ਗੁਰੂਆਂ, ਸੰਤਾਂ ਤੇ ਪੀਰਾਂ ਦੀ ਧਰਤੀ ਹੈ, ਉਨ੍ਹਾਂ ਨੇ ਇਸ ਪਵਿੱਤਰ ਧਰਤੀ 'ਤੇ ਜੂਆ ਚਲਾਉਣ ਦਾ ਪ੍ਰਸਤਾਅ ਲਿਆਉਂਦਾ ਹੈ? ਪਹਿਲਾਂ, ਉਹ ਪੰਜਾਬ ਨੂੰ ਨਸ਼ਿਆਂ ਦੀ ਜਗ੍ਹਾ ਬਣਾ ਚੁੱਕੇ ਹਨ। ਵੱਡੀ ਗਿਣਤੀ 'ਚ ਸੂਬੇ ਦੇ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ, ਜਿਹੜੇ ਸਿਆਸਤਦਾਨਾਂ-ਪੁਲਿਸ ਦੀ ਮਿਲੀਭੁਗਤ ਹੇਠ ਤਸਕਰੀ ਕੀਤੇ ਜਾਂਦੇ ਹਨ। ਹੁਣ ਤੁਸੀਂ ਪੰਜਾਬੀਆਂ ਨੂੰ ਜੁਆਰੀ ਬਣਾਉਣ ਲਈ ਇਕ ਹੋਰ ਖਤਰਨਾਕ ਕਦਮ ਚੁੱਕਿਆ ਹੈ। ਇਸ ਪਵਿੱਤਰ ਧਰਤੀ 'ਤੇ ਤੁਸੀਂ ਕੀ ਕਰ ਰਹੇ ਹੋ?