arrow

3 ਆਈਏਐਸ ਅਤੇ 2 ਐਚਸੀਐਚ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 5 ਜੁਲਾਈ-

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਆਈਏਐਸ ਅਧਿਕਾਰੀਆਂ ਅਤੇ ਦੋ ਐਚਸੀਐਚ ਅਧਿਕਾਰੀਆਂ ਦੇ ਬਦਲੀਆਂ ਅਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ।

ਸ਼ਿਆਮਮਲ ਮਿਸ਼ਰਾ, ਪ੍ਰਸ਼ਾਸਕ, ਟ੍ਰੇਡ ਫੇਅਰ ਅਥਾਰਿਟੀ, ਹਰਿਆਣਾ, ਹਰਿਆਣਾ ਭਵਨ, ਨਵੀਂ ਦਿੱਲੀ, ਟਰਾਂਸਪੋਰਟ ਕਮਿਸ਼ਨਰ ਤੇ ਸਕੱਤਰ ਟਰਾਂਸਪੋਰਟ ਵਿਭਾਗ ਨੂੰ ਰਾਕੇਸ ਗੁਪਤਾ ਦੀ ਟ੍ਰੇਨਿੰਗ ਸਮੇਂ ਦੇ ਦੌਰਾਨ ਸਿਹਤ ਵਿਭਾਗ ਦੇ ਸਕੱਤਰ, ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਦੇ ਮਿਸ਼ਨ ਨਿਰਦੇਸ਼ਕ ਅਤੇ ਖਾਧ ਅਤੇ ਦਿਵਾਈ ਪ੍ਰਸ਼ਾਸਨ ਦੇ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਨਿਯੁਕਤ ਦੀ ਉਡੀਕ ਕਰ ਰਹੇ ਸੱਤਿਆ ਪ੍ਰਕਾਸ ਟੀ ਐਲ ਨੂੰ ਉਦਯੋਗ ਅਤੇ ਵਪਾਰਿਕ ਅਤੇ ਖਾਨ ਅਤੇ ਭੂ ਵਿਗਿਆਨ ਵਿਭਾਗ ਦੇ ਨਿਰਦੇਸ਼ ਤੇ ਸਕੱਤਰ, ਹਰਿਆਣਾ ਰਾਜ ਲਘੂ ਉਦਯੋਗ ਅਤੇ ਨਿਰਯਾਤ ਨਿਗਮ, ਹੈਂਡਲੂਮ ਅਤੇ ਹੈਂਡੀਕ੍ਰਾਫਟਜ਼ ਨਿਗਮ ਅਤੇ ਹਰਿਆਣਾ ਟੈਨਰੀਜ ਲਿਮਿਟਡ, ਜੀਂਦ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਮੋਨਿਕਾ ਮਲਿਕ ਵਧੀਕ ਕਿਰਤ ਕਮਿਸ਼ਨਰ ਅਤੇ ਵਧੀਕ ਨਿਰਦੇਸ਼, ਈਐਸਆਈ ਨੂੰ ਆਪਣੇ ਵਰਤਮਾਨ ਕਾਰਜਭਾਰ ਤੋਂ ਇਲਾਵਾ, ਸੋਸ਼ਲ ਆਡਿਟ (ਮਨਰੇਗਾ), ਗ੍ਰਾਮੀਣ ਵਿਕਾਸ ਦੇ ਵਧੀਕ ਨਿਰਦੇਸ਼ਕ (ਨਿਗਰਾਨੀ) ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਲਲਿਤ ਕੁਮਾਰ, ਵਧੀਕ ਨਿਰਦੇਸ਼ਕ (ਪ੍ਰਸ਼ਾਸਨ) ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਆਪਣੇ ਵਰਤਮਾਨ ਕਾਰਜਭਾਰ ਤੋਂ ਇਲਾਵਾ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਸਕੱਤਰ ਦਾ ਕੰਮ ਵੀ ਸੌਂਪਿਆ ਗਿਆ ਹੈ।