arrow

ਕੀ ਭਾਜਪਾ ਪੰਜਾਬ 'ਚ ਆਪਣੇ ਮੰਤਰੀਆਂ 'ਚ ਫੇਰਬਦਲ ਕਰੇਗੀ ?

ਜਲੰਧਰ 5 ਜੁਲਾਈ-

ਅਜਿਹਾ ਕਿਹਾ ਜਾ ਰਿਹਾ ਹੈ ਕਿ ਕੀ ਸੂਬਾਈ ਭਾਜਪਾ ਪੰਜਾਬ 'ਚ ਆਪਣੇ ਮੰਤਰੀਆਂ 'ਚ ਫੇਰਬਦਲ ਕਰਨ ਦੇ ਸਮਰੱਥ ਹੋਵੇਗੀ? ਸੀਨੀਅਰ ਨੇਤਾਵਾਂ 'ਚ ਇਹ ਗੱਲ ਜ਼ੋਰਦਾਰ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਜਿਹਾ ਕੁਝ ਨਹੀਂ ਹੋਵੇਗਾ ਕਿਉਂਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਪਾਰਲੀਮੈਂਟ ਦੇ ਅਗਾਊਂ ਬਜਟ ਸੈਸ਼ਨ 'ਚ ਰੁੱਝੀ ਹੋਈ ਹੈ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਸ਼ਾਂਤਾ ਕੁਮਾਰ ਨੂੰ ਇਸ ਮਾਮਲੇ 'ਚ ਪਾਰਟੀ ਹਾਈ ਕਮਾਨ ਵਲੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਹੈ।

ਭਾਜਪਾ ਦੇ ਇਕ ਵਰਗ ਨੂੰ ਹੁਣ ਵੀ ਯਕੀਨ ਹੈ ਕਿ ਇਸ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੰਤਰੀ ਮੰਡਲ 'ਚ ਨਵੇਂ ਚਿਹਰੇ ਹੋਣਗੇ। ਭਾਜਪਾ ਜਾਂ ਮੰਤਰੀਆਂ ਦੇ ਵਿਭਾਗਾਂ 'ਚ ਕੰਮ 'ਚ ਬੇਯਕੀਨੀ ਦਾ ਦੌਰ ਜਾਰੀ ਹੈ। ਇਥੇ ਅਧਿਕਾਰੀ ਸਪੱਸ਼ਟ ਸਥਿਤੀ ਦਾ ਇੰਤਜ਼ਾਰ ਕਰ ਰਹੇ ਹਨ।