arrow

ਇਨ੍ਹਾਂ ਗਲਤੀਆਂ ਦੇ ਕਾਰਨ ਬਣ ਜਾਓਗੇ 'ਅੰਕਲ'

ਨਵੀਂ ਦਿੱਲੀ 5 ਜੁਲਾਈ-

ਸਮੇਂ ਤੋਂ ਪਹਿਲਾਂ 'ਅੰਕਲ' ਦਿਖਣਾ ਕਿਸੇ ਵੀ ਮਰਦ ਲਈ ਬੁਰੇ ਸੁਪਨੇ ਤੋਂ ਘੱਟ ਨਹੀਂ ਹੋਵੇਗਾ। ਗਲਤ ਜੀਵਨਸ਼ੈਲੀ ਅਤੇ ਤਣਾਅ ਨਾ ਸਿਰਫ ਮਰਦਾਂ ਦੀ ਚਮੜੀ ਨੂੰ ਘੱਟ ਉਮਰ 'ਚ ਹੀ ਬੁੱਢਾ ਬਣਾ ਦਿੰਦਾ ਹੈ ਸਗੋਂ ਕੁਝ ਅਜਿਹੀਆਂ ਗਲਤੀਆਂ ਖੁਦ ਮਰਦ ਵੀ ਕਰਦੇ ਹਨ ਜਿਨ੍ਹਾਂ ਦਾ ਨਤੀਜਾ ਉਨ੍ਹਾਂ ਦੀ ਚਮੜੀ ਨੂੰ ਭੁਗਤਣਾ ਪੈਂਦਾ ਹੈ। ਆਓ ਜਾਣਦੇ ਹਾਂ ਅਜਿਹੀਆਂ 7 ਗਲਤੀਆਂ ਬਾਰੇ ਜਿਹੜੀਆਂ ਮਰਦਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਵਾਰ-ਵਾਰ ਚਿਹਰੇ ਨੂੰ ਹੱਥ ਲਗਾਉਣਾ- ਔਰਤਾਂ ਆਮ ਤੌਰ 'ਤੇ ਚਿਹਰੇ ਨੂੰ ਵਾਰ-ਵਾਰ ਹੱਥ ਲਗਾਉਣ ਤੋਂ ਆਪਣਾ ਬਚਾਅ ਕਰਦੀਆਂ ਹਨ ਜਦਕਿ ਮਰਦ ਇਸ ਵਿਸ਼ੇ 'ਤੇ ਧਿਆਨ ਨਹੀਂ ਦਿੰਦੇ ਹਨ। ਵਾਰ-ਵਾਰ ਚਿਹਰੇ 'ਤੇ ਹੱਥ ਲਗਾਉਣ ਨਾਲ ਕਈ ਤਰ੍ਹਾਂ ਦੇ ਕੀਟਾਣੂਆਂ ਦਾ ਸੰਪਰਕ ਸਿੱਧਾ ਚਿਹਰੇ ਨਾਲ ਹੁੰਦਾ ਹੈ ਜਿਸ ਨਾਲ ਇਨਫੈਕਸ਼ਨ ਜਾਂ ਮੁਹਾਸੇ ਹੋ ਸਕਦੇ ਹਨ।

ਸ਼ਰਾਬ- ਸ਼ਰਾਬ ਦੀ ਵਰਤੋਂ ਕਰਨ ਨਾਲ ਉਹ ਅਸੀਟੇਟ ਦਾ ਰੂਪ ਲੈ ਲੈਂਦਾ ਹੈ ਜਿਸ ਨਾਲ ਸਰੀਰ 'ਚ ਕੈਲੋਰੀ ਵਧਦੀ ਹੈ ਅਤੇ ਫੈਟਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਜ਼ਿਆਦਾ ਫੈਟਸ ਦੇ ਕਾਰਨ ਸਿਰਫ ਚਮੜੀ 'ਤੇ ਮੁਹਾਸੇ ਵਧਦੇ ਹਨ।

ਮਠਿਆਈ ਦੀ ਵਰਤੋਂ ਜ਼ਿਆਦਾ ਕਰਨਾ- ਆਮਤੌਰ 'ਤੇ ਔਰਤਾਂ ਦੀ ਤੁਲਨਾ 'ਚ ਮਰਦ ਮਠਿਆਈ ਦੀ ਵਰਤੋਂ ਬੇਫਿਕਰ ਹੋ ਕੇ ਕਰਦੇ ਹਨ ਅਤੇ ਉਨ੍ਹਾਂ ਦੀ ਇਹ ਬੇਫਿਕਰੀ ਉਨ੍ਹਾਂ ਦੀ ਚਮੜੀ ਨੂੰ ਲੋੜ ਤੋਂ ਵਧ ਮੈਚਿਓਰ ਬਣਾ ਦਿੰਦੀ ਹੈ। ਡਾਈਟ 'ਚ ਸ਼ੱਕਰ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਸ 'ਚ ਮੌਜੂਦ ਕੋਲਾਜਨ ਨਸ਼ਟ ਹੋ ਜਾਂਦਾ ਹੈ। ਜਿਸ ਕਾਰਨ ਚਮੜੀ ਸਮੇਂ ਤੋਂ ਪਹਿਲਾਂ ਆਪਣੀ ਰੌਣਕ ਨੂੰ ਗਵਾ ਦਿੰਦੀ ਹੈ।

ਸਨਸਕ੍ਰੀਨ ਨਾ ਲਗਾਉਣਾ- ਸਨਸਕ੍ਰੀਨ ਲੋਸ਼ਨ ਲੜਕੀਆਂ ਦੀ ਚੀਜ਼ ਹੈ, ਜੇਕਰ ਤੁਸੀਂ ਕੁਝ ਅਜਿਹਾ ਸੋਚਦੇ ਹੋ ਤਾਂ ਚਮੜੀ ਸੰਬੰਧੀ ਮੁਸ਼ਕਿਲਾਂ ਲਈ ਤਿਆਰ ਹੋ ਜਾਓ। ਸਨਸਕ੍ਰੀਨ ਨਾ ਲਗਾਉਣ ਨਾਲ ਅਲਟਰਾਵਾਇਲੇਟ ਕਿਰਨਾਂ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਿਸ ਕਰਕੇ ਟੈਨਿੰਗ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਸਮੱਸਿਆਵਾ ਹੋ ਸਕਦੀਆਂ ਹਨ।

ਜਲਦਬਾਜ਼ੀ 'ਚ ਨਾ ਕਰੋ ਸ਼ੇਵਿੰਗ- ਜੇਕਰ ਤੁਸੀਂ ਸ਼ੇਵਿੰਗ ਜਲਦਬਾਜ਼ੀ 'ਚ ਕਰਦੇ ਹੋ ਅਤੇ ਬਿਨਾਂ ਕ੍ਰੀਮ ਤੋਂ ਹੀ ਰੇਜ਼ਰ ਫੇਰ ਲੈਂਦੇ ਹੋ ਤਾਂ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਚਮੜੀ 'ਤੇ ਕੱਟ ਜਾਣ ਦਾ ਰਿਸਕ ਹੈ ਸਗੋਂ ਸੋਜ, ਜਲਣ ਜਾਂ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ।

ਮੁਹਾਸੇ ਫੋੜਨਾ- ਔਰਤਾਂ ਵਾਂਗ ਮਰਦ ਵੀ ਆਪਣੇ ਮੁਹਾਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ ਪਰ ਮਰਦ ਮੁਹਾਸੇ ਫੋੜਨ ਦੇ ਮਾਮਲੇ 'ਚ ਔਰਤਾਂ ਤੋਂ ਜ਼ਿਆਦਾ ਕਾਹਲੇ ਹੁੰਦੇ ਹਨ। ਇਸ ਲਈ ਤੁਸੀਂ ਐਂਟੀ ਪਿੰਪਲ ਕ੍ਰੀਮ ਦੀ ਵਰਤੋਂ ਕਰੋ।

ਸਿਗਰਟ- ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਸਗੋਂ ਤੁਹਾਡੀ ਲੁਕ ਲਈ ਨੁਕਸਾਨਦਾਇਕ ਵੀ ਹੈ। ਇਸ ਨਾਲ ਚਮੜੀ ਦੀਆਂ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਚਮੜੀ ਰੁੱਖੀ ਹੋ ਜਾਂਦੀ ਹੈ।