arrow

ਅਕਾਲੀ-ਭਾਜਪਾ ਦੇ 6 ਸੰਸਦ ਮੈਂਬਰਾਂ ਖਿਲਾਫ਼ ਹਾਈਕੋਰਟ 'ਚ ਚੋਣ ਪਟੀਸ਼ਨ ਦਾਇਰ

ਹੁਸ਼ਿਆਰਪੁਰ/ਚੰਡੀਗੜ੍ਹ 2 ਜੁਲਾਈ-

ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਜਿੱਤ ਦਾ ਝੰਡਾ ਲਹਿਰਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਰੇ 6 ਸੰਸਦ ਮੈਂਬਰਾਂ ਵਿਨੋਦ ਖੰਨਾ (ਗੁਰਦਾਸਪੁਰ), ਰਣਜੀਤ ਸਿੰਘ ਬ੍ਰਹਮਪੁਰਾ (ਖਡੂਰ ਸਾਹਿਬ), ਸ਼ੇਰ ਸਿੰਘ ਗੁਭਾਇਆ (ਫਿਰੋਜ਼ਪੁਰ), ਹਰਸਿਮਰਤ ਕੌਰ ਬਾਦਲ (ਬਠਿੰਡਾ), ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ) ਤੇ ਵਿਜੇ ਸਾਂਪਲਾ (ਹੁਸ਼ਿਆਰਪੁਰ) ਦੇ ਖਿਲਾਫ਼ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ 'ਚ ਚੋਣ ਪਟੀਸ਼ਨ ਦਾਇਰ ਕਰਕੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਾਂਗਰਸ ਦੇ ਆਗੂਆਂ ਵਲੋਂ ਚੋਣ ਦੀ ਚੁਣੌਤੀ ਦਿੱਤੀ ਗਈ ਹੈ

ਐਡਵੋਕੇਟ ਐੱਸ. ਐੱਸ. ਸਵੈਚ ਰਾਹੀਂ ਦਾਇਰ ਕੀਤੀ ਇਸ ਰਿੱਟ ਵਿਚ ਸੰਸਦ ਮੈਂਬਰ ਵਿਨੋਦ ਖੰਨਾ ਨੂੰ ਜੇਲ ਰੋਡ ਗੁਰਦਾਸਪੁਰ ਵਾਸੀ ਨੀਰਜ ਸਲਹੋਤਰਾ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਗਾਰਡਨ ਕਾਲੋਨੀ ਪੱਟੀ ਵਾਸੀ ਹਰਮਿੰਦਰ ਸਿੰਘ, ਸੰਸਦ ਮੈਂਬਰ ਸ਼ੇਰ ਸਿੰਘ ਗੁਭਾਇਆ ਨੂੰ ਮਲੋਟ ਵਾਸੀ ਭੁਪਿੰਦਰ ਸਿੰਘ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਪਿੰਡ ਲੰਬੀ ਦੇ ਵਾਸੀ ਨਵਜੋਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਰੋਪੜ ਦੇ ਵਾਸੀ ਹਰਭਗਵਾਨ ਸਿੰਘ ਸੈਣੀ ਤੇ ਸੰਸਦ ਮੈਂਬਰ ਵਿਜੇ ਸਾਂਪਲਾ ਨੂੰ ਹੁਸ਼ਿਆਰਪੁਰ ਦੇ ਵਾਸੀ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਨੇ ਚੁਣੌਤੀ ਦਿੱਤੀ ਹੈ

ਹਾਈਕੋਰਟ ਵਲੋਂ ਇਸ ਚੋਣ ਪਟੀਸ਼ਨ ਦੀ ਸਕਰੂਟਨੀ ਲਈ ਵੱਖ-ਵੱਖ ਸੰਸਦੀ ਹਲਕਿਆਂ ਦੀਆਂ ਵੱਖ-ਵੱਖ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਹਨਇਨ੍ਹਾਂ ਪਟੀਸ਼ਨਾਂ ਦੇ ਨਾਲ ਪਟੀਸ਼ਨਰਾਂ ਵਲੋਂ ਟੀ. ਵੀ. ਚੈਨਲਾਂ ਵਿਚ ਹੋਏ ਪ੍ਰਚਾਰ ਦੀ ਸੀ. ਡੀਜ਼. ਵੀ ਲਗਾਈ ਗਈ ਹੈਇਨ੍ਹਾਂ ਪਟੀਸ਼ਨਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ ਅਕਾਲੀ-ਭਾਜਪਾ ਗੱਠਜੋੜ ਵਲੋਂ ਲੋਕ ਸਭਾ ਚੋਣਾਂ ਦੌਰਾਨ ਇਕ ਟੀ. ਵੀ. ਚੈਨਲ ਰਾਹੀਂ ਕੀਤੇ ਗਏ ਚੋਣ ਪ੍ਰਚਾਰ 'ਚ ਧਾਰਮਿਕ ਮੁੱਦਿਆਂ ਨੂੰ ਜੋੜ ਕੇ ਵੋਟਰਾਂ ਨੂੰ ਆਕਰਸ਼ਿਤ ਕੀਤਾ ਗਿਆ, ਜਿਸ ਨਾਲ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉੱਡੀਆਂ

ਵਰਣਨਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਨਾਜਾਇਜ਼ ਤੌਰ 'ਤੇ 2-2 ਸੰਵਿਧਾਨ ਰੱਖਣ ਦੇ ਦੋਸ਼ਾਂ ਸਬੰਧੀ ਪਹਿਲਾਂ ਹੀ ਹੁਸ਼ਿਆਰਪੁਰ ਦੀ ਇਕ ਅਦਾਲਤ 'ਚ ਮਾਮਲਾ ਵਿਚਾਰਅਧੀਨ ਹੈਤਾਜ਼ਾ ਚੋਣ ਪਟੀਸ਼ਨ ਨਾਲ ਗੱਠਜੋੜ ਦੇ ਇਨ੍ਹਾਂ ਸੰਸਦ ਮੈਂਬਰਾਂ ਤੇ ਪਾਰਟੀ ਦੇ ਆਲਾ ਨੇਤਾਵਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ