arrow

ਚੰਗੇ ਦਿਨਾਂ ਦਾ ਟੁੱਟਿਆ ਸੁਪਨਾ- ਹੈਨਰੀ

ਜਲੰਧਰ 2ਜੁਲਾਈ-

ਰੇਲ ਕਿਰਾਏ, ਮਾਲ ਭਾੜੇ 'ਚ ਵਾਧੇ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਮੁੱਲਾਂ 'ਚ ਵਾਧੇ ਨੇ ਚੰਗੇ ਦਿਨਾਂ ਦੀਆਂ ਆਸਾਂ ਲਗਾ ਕੇ ਬੈਠੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਜਿਹੜੀਆਂ ਆਸਾਂ ਨਰਿੰਦਰ ਮੋਦੀ ਨੇ ਸੱਤਾ ਪ੍ਰਾਪਤੀ ਦੀ ਲਾਲਸਾ 'ਚ ਜਨਤਾ ਨੂੰ ਦਿਖਾਈਆਂ ਸਨ

ਉਕਤ ਸ਼ਬਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਆਪਣੇ ਦਫਤਰ 'ਚ ਆਯੋਜਿਤ ਵਰਕਰਾਂ ਦੀ ਇਕ ਬੈਠਕ ਦੌਰਾਨ ਕਹੇ ਤੇ ਇਸ ਮੌਕੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਤੇ ਨਗਰ ਨਿਗਮ 'ਚ ਵਿਰੋਧੀ ਧਿਰ ਦੇ ਨੇਤਾ ਜਗਦੀਸ਼ ਰਾਜਾ ਵੀ ਸ਼ਾਮਲ ਸਨਹੈਨਰੀ ਨੇ ਦੱਸਿਆ ਕਿ ਐੱਨ. ਡੀ. ਏ. ਦੇ ਕਾਰਜਕਾਲ ਦੌਰਾਨ ਖਾਦ ਪਦਾਰਥਾਂ ਦੇ ਰੇਟਾਂ 'ਚ ਵਾਧਾ ਹੋਇਆ ਹੈ ਤੇ ਮਹਿੰਗਾਈ 'ਤੇ ਸਰਕਾਰ ਦਾ ਕਾਬੂ ਨਹੀਂ ਹੈ

ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਸਮੇਤ ਐੱਨ. ਡੀ. ਏ. ਸਰਕਾਰ 'ਚ ਸ਼ਾਮਲ ਮੰਤਰੀਆਂ ਨੂੰ ਇਹ ਭਲੀ-ਭਾਂਤ ਪਤਾ ਲੱਗ ਗਿਆ ਹੈ ਕਿ ਵਿਰੋਧ 'ਚ ਬੈਠ ਕੇ ਸਰਕਾਰ ਖਿਲਾਫ ਨੁਕਤਾਚੀਨੀ ਕਰਨਾ ਕਿੰਨਾ ਸੋਖਾ ਹੈ ਤੇ ਸਰਕਾਰ ਚਲਾਉਣਾ ਕਿੰਨਾ ਮੁਸ਼ਕਿਲਦੇਸ਼ ਦੀ ਆਜ਼ਾਦੀ ਦੇ 66 ਸਾਲਾਂ ਦੇ ਇਤਿਹਾਸ 'ਚ ਰੇਲ ਕਿਰਾਏ ਤੇ ਮਾਲ ਭਾੜੇ 'ਚ ਇੰਨਾ ਵਾਧਾ ਨਹੀਂ ਹੋਇਆ ਸੀਹੈਨਰੀ ਨੇ ਦਾਅਵਾ ਕੀਤਾ ਕਿ ਦੇਸ਼ ਦੀ ਮੌਜੂਦਾ ਹਾਲਤ ਨੂੰ ਦੇਖ ਕੇ ਦੇਸ਼ਵਾਸੀ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੀ ਜੋੜੀ ਨੂੰ ਯਾਦ ਕਰਨ ਲੱਗੇ ਹਨ, ਜਿਨ੍ਹਾਂ ਨੇ 10 ਸਾਲਾਂ ਤਕ ਯੂ. ਪੀ. ਏ. ਦੀ ਕਮਾਨ ਸੰਭਾਲਦਿਆਂ ਦੇਸ਼ ਦਾ ਵਿਕਾਸ ਕੀਤਾ

ਉਨ੍ਹਾਂ ਨੇ ਵੇਰਕਾ ਵਲੋਂ ਦੁੱਧ ਦੇ 2 ਰੁਪਏ ਕਿਲੋ ਵਧਾਏ ਗਏ ਰੇਟਾਂ ਦੀ ਨਿੰਦਾ ਕੀਤੀਪੰਜਾਬ ਵਾਸੀਆਂ 'ਤੇ ਪੈ ਰਹੀ ਮਹਿੰਗਾਈ ਦੀ ਮਾਰ ਦੀ ਰਹਿੰਦੀ ਕਸਰ ਹੁਣ ਅਕਾਲੀ-ਭਾਜਪਾ ਗਠਜੋੜ ਪੂਰੀ ਕਰ ਰਿਹਾ ਹੈਉਨ੍ਹਾਂ ਨੇ ਬਾਦਲ ਸਰਕਾਰ ਤੋਂ ਦੁੱਧ ਦੇ ਰੇਟਾਂ 'ਚ ਵਾਧੇ ਸਮੇਤ ਪੈਟਰੋਲ, ਡੀਜ਼ਲ ਉਪਰ ਲਗਾਏ ਵੱਖ-ਵੱਖ ਟੈਕਸਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ

ਰਾਜਿੰਦਰ ਬੇਰੀ ਤੇ ਜਗਦੀਸ਼ ਰਾਜਾ ਨੇ ਦੱਸਿਆ ਕਿ ਸ਼ਹਿਰ 'ਚ ਵਧੇ ਕ੍ਰਾਈਮ ਨੇ ਲੋਕਾਂ ਨੂੰ ਅੱਤਵਾਦ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈਸਨੈਚਿੰਗ ਤੇ ਚੋਰ-ਲੁਟੇਰਿਆਂ ਦੀ ਦਹਿਸ਼ਤ ਕਾਰਨ ਪਹਿਲਾਂ ਔਰਤਾਂ ਦਾ ਘਰੋਂ ਬਾਹਰ ਜਾਣਾ ਮੁਸ਼ਕਿਲ ਸੀ ਪਰ ਹੁਣ ਉਹ ਆਪਣੇ ਘਰਾਂ 'ਚ ਵੀ ਸੁਰੱਖਿਅਤ ਨਹੀਂ ਹਨਇਸ ਮੌਕੇ ਸਾਬਕਾ ਕੌਂਸਲਰ ਪਰਮਜੀਤ ਕਾਹਲੋਂ, ਸੁਮਿਤ ਬੇਰੀ, ਗੋਗਾ ਲਾਹੌਰੀਆ, ਜ਼ੋਰਾਵਰ ਸੰਧੇੜਾ, ਪੰ. ਰਾਮ ਪ੍ਰਕਾਸ਼, ਬੌਬੀ ਕਪੂਰ, ਗੌਰਵ ਲੂਥਰ ਤੇ ਹੋਰ ਵੀ ਸ਼ਾਮਲ ਸਨ