arrow

ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ

ਨਵੀਂ ਦਿੱਲੀ 2 ਜੁਲਾਈ-

ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈਏਮਸ ਦੇ ਫੋਰੈਂਸਿਕ ਵਿਭਾਗ ਦੇ ਹੈੱਡ ਦਾ ਦੋਸ਼ ਹੈ ਕਿ ਉਨ੍ਹਾਂ 'ਤੇ ਪੋਸਟਮਾਰਟਮ ਰਿਪੋਰਟ ਨੂੰ ਬਦਲਣ ਦਾ ਦਬਾਅ ਸੀਡਾ. ਸੁਧੀਰ ਗੁੱਪਤਾ ਨੇ ਇਸ ਦੀ ਸ਼ਿਕਾਇਤ ਸੀ. ਵੀ. ਸੀ. ਨੂੰ ਕੀਤੀ ਹੈਇਹ ਹੀ ਨਹੀਂ ਸ਼ਿਕਾਇਤ ਸਿਹਤ ਮੰਤਰਾਲੇ ਨੂੰ ਵੀ ਭੇਜੀ ਗਈ ਹੈ

ਡਾ. ਗੁੱਪਤਾ ਦਾ ਦੋਸ਼ ਹੈ ਕਿ ਸੁਨੰਦਾ ਦੀ ਮੌਤ ਨੂੰ ਆਮ ਦੱਸੇ ਜਾਣ ਦਾ ਦਬਾਅ ਬਣਾਇਆ ਗਿਆ ਸੀਉਨ੍ਹਾਂ ਨੂੰ ਉਹ ਪੋਸਟਮਾਰਟਮ ਰਿਪੋਰਟ ਨਹੀਂ ਸੌਂਪਣ ਦਿੱਤੀ ਗਈ, ਜਿਸ ਵਿਚ ਮੌਤ ਦੀ ਅਸਲੀ ਜਾਣਕਾਰੀ ਸੀਤੁਹਾਨੂੰ ਦੱਸ ਦਈਏ ਕਿ ਸੁਨੰਦਾ ਪੁਸ਼ਕਰ ਦੀ ਲਾਸ਼ 14 ਜਨਵਰੀ 2014 ਨੂੰ ਚਾਣਕਿਆਪੁਰੀ ਸਥਿਤ ਹੋਟਲ ਲੀਲਾ ਪੈਲੇਸ ਦੇ ਕਮਰਾ ਨੰਬਰ 345 ਤੋਂ ਬਰਾਮਦ ਹੋਈ ਸੀਪਾਕਿਸਤਾਨੀ ਮਹਿਲਾ ਪੱਤਰਕਾਰ ਮੇਹਰ ਤਰਾਰ ਦੇ ਸ਼ਸ਼ੀ ਥਰੂਰ ਨਾਲ ਕਥਿਤ ਸੰਬਧਾਂ ਨੂੰ ਲੈ ਕੇ ਉਨ੍ਹਾਂ 'ਚ ਟਵਿੱਟਰ 'ਤੇ ਵਿਵਾਦ ਸਾਹਮਣੇ ਆਇਆ ਸੀਸ਼ਸ਼ੀ ਥਰੂਰ ਅਤੇ ਸੁਨੰਦਾ ਪੁਸ਼ਕਰ ਦਾ ਇਹ ਤੀਜਾ ਵਿਆਹ ਸੀਸੁਨੰਦਾ ਦਾ ਇਕ 21 ਸਾਲ ਦਾ ਲੜਕਾ ਸ਼ਿਵ ਮੇਨਨ ਹੈ

ਇਹ ਉਨ੍ਹਾਂ ਦੇ ਦੂਜੇ ਵਿਆਹ 'ਚੋਂ ਸੀਹਮੇਸ਼ਾ ਕਿਸੇ ਨਾ ਕਿਸੇ ਹੋਰ ਵਜ੍ਹਾ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਇਸ ਜੋੜੇ ਦੇ ਬਾਰੇ 'ਚ ਦੱਸਿਆ ਜਾਂਦਾ ਹੈ ਕਿ ਕਿਸੇ ਕਥਿਤ ਪ੍ਰੇਮ ਸਬੰਧ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋਈ ਸੀ, ਜਿਸ ਦਾ ਪਤਾ ਉਸ ਸਮੇਂ ਲੱਗਾ ਸੀ ਜਦੋਂ ਥਰੂਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਹੈਸੁਨੰਦਾ ਦੀ ਮੌਤ ਤੋਂ ਬਾਅਦ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨੇ ਆਪਣਾ ਪੱਖ ਰੱਖਦੇ ਹੋਏ ਪੁਸ਼ਕਰ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਕਿ ਉਹ ਥਰੂਰ ਦੇ ਪਿੱਛੇ ਪਈ ਹੈ ਜਾਂ ਉਨ੍ਹਾਂ ਦੇ ਨਾਲ ਉਸ ਦਾ ਕੋਈ ਸਬੰਧ ਹੈ