arrow

ਸਵਿਟਜ਼ਰਲੈਂਡ ਨੂੰ ਹਰਾ ਕੇ ਅਰਜਨਟੀਨਾ ਕੁਆਰਟਰ ਫਾਈਨਲ 'ਚ

ਸਾਓ ਪਾਓਲੋ 2 ਜੁਲਾਈ-

ਫੀਫਾ ਵਿਸ਼ਵ ਕੱਪ ਦੇ ਰਾਊਂਡ 16 ਦੇ ਇਕ ਰੋਮਾਂਚਕ ਮੁਕਾਬਲੇ 'ਚ ਅਰਜਨਟੀਨਾ ਨੇ ਸਵਿਟਜ਼ਰਲੈਂਡ ਨੂੰ ਵਾਧੂ ਸਮੇਂ ਤੱਕ ਚੱਲੇ ਮੈਚ ਵਿਚ 1-0 ਨਾਲ ਹਰਾ ਕੇ ਕੁਆਰਟਰ ਫਾਈਨਲ ਦੇ ਵਿਚ ਪ੍ਰਵੇਸ਼ ਕਰ ਲਿਆ

ਭਾਵੇਂ ਇਸ ਮੈਚ 'ਚ ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ਨੇ ਗੋਲ ਤਾਂ ਨਹੀਂ ਕੀਤਾ ਪ੍ਰੰਤੂ ਉਸਨੇ ਮੈਚ ਦੇ ਆਖਰੀ ਸਮੇਂ 'ਚ ਸਵਿੱਸ ਟੀਮ ਦੇ 3 ਖਿਡਾਰੀਆਂ ਨੂੰ ਪਛਾੜਦਿਆਂ ਹੋਇਆ ਡੀ ਮਾਰੀਆ ਨੂੰ ਬੇਹਤਰੀਨ ਪਾਸ ਦਿੱਤਾ, ਜਿਸ 'ਤੇ ਉਸ ਨੇ ਖੱਬੇ ਪੈਰ ਨਾਲ ਗੋਲ ਕਰ ਦਿੱਤਾਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਕੋਈ ਵੀ ਗੋਲ ਨਹੀਂ ਕਰ ਸਕੀਆਂ ਅਤੇ ਮੈਚ 0-0 ਦੀ ਬਰਾਬਰੀ 'ਤੇ ਰਿਹਾ ਇਸ ਤੋਂ ਬਾਅਦ ਮਿਲੇ ਵਾਧੂ ਸਮੇਂ ਵਿਚ 118ਵੇਂ ਮਿੰਟ 'ਚ ਅਰਜਨਟੀਨਾ ਵਲੋਂ ਐਂਜਲ ਡੀ ਮਾਰੀਆ ਨੇ ਮੈਸੀ ਦੇ ਸ਼ਾਨਦਾਰ ਪਾਸ 'ਤੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਜਿੱਤ ਦਿਵਾ ਦਿੱਤੀ

ਸਵਿਟਜ਼ਰਲੈਂਡ ਦੀ ਟੀਮ, ਜੋ ਪੈਨਲਟੀਆਂ ਦੀ ਖਵਾਹਿਸ਼ ਵੇਖ ਰਹੀ ਸੀ, ਆਖਰੀ ਸਮੇਂ ਵਿਚ ਬਾਲ ਤੋਂ ਆਪਣਾ ਕਬਜ਼ਾ ਖੋਹ ਬੈਠੀ ਅਤੇ ਇਨਾਂ ਆਖਰੀ ਮਿੰਟਾਂ 'ਚ ਹੀ ਮੈਸੀ ਨੇ ਆਪਣਾ ਕਮਾਲ ਵਿਖਾ ਦਿੱਤਾਹਾਲਾਂਕਿ ਇਸ ਤੋਂ ਬਾਅਦ ਵੀ ਸਵਿਟਜ਼ਰਲੈਂਡ ਦੇ ਬਲੇਰਮ ਡਜ਼ੀਮਾਲੀ ਤੋਂ ਗੋਲ ਕਰਨ ਦਾ ਮੌਕਾ ਸੀ, ਪ੍ਰੰਤੂ ਉਸ ਵਲੋਂ ਲਗਾਇਆ ਗਿਆ ਹੈਡਰ ਗੋਲ ਪੋਸਟ ਨਾਲ ਟਕਰਾ ਗਿਆ ਅਤੇ ਰਿਬਾਊਂਡ 'ਤੇ ਉਸਦਾ ਨਿਸ਼ਾਨਾ ਖੁੰਝ ਗਿਆ

ਮੈਚ ਦੇ ਆਖਰੀ ਮਿੰਟਾਂ 'ਚ ਦੋਹਾਂ ਟੀਮਾਂ ਦੇ ਖਿਡਾਰੀਆਂ ਵਾਲੇ ਤਣਾਅ ਵੇਖਣ ਨੂੰ ਵੀ ਮਿਲਿਆ, ਮੈਸੀ ਸਵਿਸ ਡੀਫੈਂਡਰ ਵਾਲੋਨ ਬੇਹਰਾਮੀ ਨਾਲ ਭਿੜ ਗਏ, ਜਿਸ 'ਤੇ ਰੈਫਰੀ ਯੋਨਾਸ ਐਰਿਕਸਨ ਨੂੰ ਬਚਾਅ ਕਰਨਾ ਪਿਆਇਸ ਹਾਰ ਦੇ ਨਾਲ ਹੀ ਸਵਿੱਸ ਟੀਮ ਦੇ ਕੋਚ ਓਤਮਾਰ ਹਿਟਜਫੀਲਡ ਦੇ ਕੈਰੀਅਰ ਦਾ ਵੀ ਅੰਤ ਹੋ ਗਿਆ, ਜੋ ਕੋਚਿੰਗ ਕੈਰੀਅਰ ਤੋਂ ਵਿਦਾ ਲੈ ਰਹੇ ਹਨਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਭਰਾ ਦੀ ਮੌਤ ਦੀ ਖਬਰ ਮਿਲੀ

ਦੋਵਾਂ ਟੀਮਾਂ ਨੂੰ ਪਹਿਲੇ ਹਾਫ ਵਿਚ ਗੋਲ ਕਰਨ ਦੇ ਕਈ ਬੇਹਤਰੀਨ ਮੌਕੇ ਮਿਲੇਪਹਿਲੇ ਹਾਫ 'ਚ ਅਰਜਨਟੀਨਾ ਦੇ ਸਟ੍ਰਾਈਕਰ ਲੇਵੇਜ਼ੀ ਦੀ ਕੋਸ਼ਿਸ਼ ਨੂੰ ਡੀਆਗੋ ਬੇਨਾਜਲੀਓ ਨੇ ਬੇਹਤਰੀਨ ਢੰਗ ਨਾਲ ਬਚਾਇਆਸਵਿੱਸ ਟੀਮ ਵਲੋਂ ਵੀ ਗ੍ਰਾਨਿਟ ਸ਼ਾਕਾ ਅਤੇ ਜੋਸ਼ਿਪ ਡਰੀਮਕ ਵਲੋਂ ਲਗਾਏ ਗਏ ਸ਼ਾਟਾਂ ਨੂੰ ਅਰਜਨਟੀਨਾ ਦੇ ਗੋਲਕੀਪਰ ਸਰਜੀਓ ਰੋਮੇਰੋ ਨੇ ਸ਼ਾਨਦਾਰ ਤਰੀਕੇ ਨਾਲ ਰੋਕਿਆ