arrow

ਬੀਨਸ ਤੁਹਾਨੂੰ ਦੇ ਸਕਦੇ ਹਨ ਕਈ ਰੋਗਾਂ ਤੋਂ ਸੁਰੱਖਿਆ

ਨਵੀਂ ਦਿੱਲੀ 2 ਜੁਲਾਈ-

ਮਾਹਰਾਂ ਅਨੁਸਾਰ ਬੀਨਸ ਦਾ ਸੇਵਨ ਦਿਲ ਦੇ ਰੋਗਾਂ ਅਤੇ ਕਈ ਤਰ੍ਹਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ | ਤੁਹਾਡੇ ਭਾਰ ਅਤੇ ਖੂਨ ਵਿਚ ਸ਼ੂਗਰ ਨੂੰ ਵੀ ਕਾਬੂ ਰੱਖਦਾ ਹੈ, ਇਸ ਲਈ ਮਾਹਰਾਂ ਦੇ ਅਨੁਸਾਰ ਹਰ ਹਫ਼ਤੇ ਬੀਨਸ ਦੇ ਤਿੰਨ ਕੱਪਾਂ ਦਾ ਸੇਵਨ ਜ਼ਰੂਰ ਕਰੋ |

ਬੀਨਸ ਵਿਚ ਪ੍ਰੋਟੀਨ, ਜਟਿਲ ਕਾਰਬੋਹਾਈਡ੍ਰੇਟ, 'ਬੀ' ਵਿਟਾਮਿਨ, ਆਇਰਨ, ਜਿੰਕ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੁਝ ਕੈਲਸ਼ੀਅਮ, ਥੋੜ੍ਹੀ ਜਿਹੀ ਚਰਬੀ ਹੁੰਦੀ ਹੈ | ਬੀਨਸ ਕਬਜ਼ ਨੂੰ ਰੋਕਦੇ ਹਨ ਅਤੇ ਕੋਲੈਸਟ੍ਰੋਲ ਨੂੰ ਵੀ ਕਾਬੂ ਰੱਖਦੇ ਹਨ | ਸੂਪ, ਸਲਾਦ, ਪਾਸਤਾ ਵਿਚ ਇਨ੍ਹਾਂ ਦਾ ਸੇਵਨ ਕਰੋ | ਇਨ੍ਹਾਂ ਨੂੰ ਮੈਸ਼ ਕਰਕੇ ਦਹੀਂ ਵਿਚ ਜਾਂ ਸੈਂਡਵਿਚ ਵਿਚ ਵੀ ਇਸ ਦਾ ਸੇਵਨ ਕਰ ਸਕਦੇ ਹੋ |