arrow

ਉਨੀਂਦਰਾ ਬਣ ਸਕਦਾ ਹੈ ਉੱਚ ਖੂਨ ਦਬਾਅ ਦਾ ਕਾਰਨ

ਨਵੀਂ ਦਿੱਲੀ 2 ਜੁਲਾਈ-

ਵਧੇਰੇ ਦੌੜ-ਭੱਜ ਵਾਲੀ ਜ਼ਿੰਦਗੀ ਦੇ ਚਲਦਿਆਂ ਅੱਜ ਲੋਕ ਬਹੁਤ ਘੱਟ ਨੀਂਦ ਲੈ ਪਾਉਂਦੇ ਹਨ | ਦੇਰ ਰਾਤ ਘਰ ਵਾਪਸ ਆਉਣਾ ਅਤੇ ਸਵੇਰੇ ਜਲਦੀ ਕੰਮ ਸ਼ੁਰੂ ਕਰ ਦੇਣਾ ਬਹੁਤੇ ਲੋਕਾਂ ਦਾ ਨਿੱਤ ਦਾ ਕੰਮ ਬਣ ਗਿਆ ਹੈ ਪਰ ਕੋਲੰਬੀਆ ਯੂਨੀਵਰਸਿਟੀ ਵਿਚ ਹੋਏ ਇਕ ਅਧਿਐਨ ਮੁਤਾਬਿਕ ਜੋ ਲੋਕ 24 ਘੰਟੇ ਵਿਚ ਕੁਝ ਘੰਟੇ ਹੀ ਨੀਂਦ ਲੈਂਦੇ ਹਨ ਭਾਵ 4 ਜਾਂ 5 ਘੰਟੇ ਹੀ ਸੌਦੇ ਹਨ, ਉਨ੍ਹਾਂ ਨੂੰ ਉੱਚ ਖੂਨ ਦਬਾਅ ਹੋਣ ਦੀ ਸੰਭਾਵਨਾ ਰਹਿੰਦੀ ਹੈ |

ਇਹ ਅਧਿਐਨ 32 ਸਾਲ ਤੋਂ 86 ਸਾਲ ਤੱਕ ਦੇ 4810 ਵਿਅਕਤੀਆਂ 'ਤੇ ਕੀਤਾ ਗਿਆ | ਇਸ ਵਿਚ ਪਾਇਆ ਗਿਆ ਕਿ 32 ਤੋਂ 59 ਸਾਲ ਦੀ ਉਮਰ ਦੇ ਵਿਅਕਤੀ, ਜੋ ਹਰ ਰੋਜ਼ 6 ਘੰਟੇ ਤੋਂ ਘੱਟ ਸੌਾਦੇ ਸਨ, ਉਨ੍ਹਾਂ ਨੂੰ ਹਾਈਪਰਟੈਨਸ਼ਨ ਦਾ ਦੁੱਗਣਾ ਖਤਰਾ ਹੈ | ਇਸ ਤੋਂ ਬਿਨਾਂ ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਜੇਕਰ ਉਹ ਪੂਰੀ ਨੀਂਦ ਲੈਣ ਤਾਂ ਉਨ੍ਹਾਂ ਦੀ ਇਹ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਸਕਦਾ ਹੈ ਅਰਥਾਤ ਨੀਂਦ ਉਨ੍ਹਾਂ ਦੇ ਲਈ ਦਵਾਈ ਦਾ ਕੰਮ ਕਰ ਸਕਦੀ ਹੈ |