arrow

ਐਲਪੀਜੀ ਗੈਸ ਸਿਲੰਡਰ ਦੀ ਕੀਮਤ 'ਚ 16.50 ਦਾ ਵਾਧਾ

ਨਵੀਂ ਦਿੱਲੀ 1 ਜੁਲਾਈ-

ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝੱਟਕਾ ਲੱਗਾ ਹੈਸਰਕਾਰ ਨੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਹੈਹੁਣ ਰਸੋਈ ਗੈਸ ਸਿਲੰਡਰ ਲਈ 16 . 50 ਰੁਪਏ ਜ਼ਿਆਦਾ ਦੇਣੇ ਪੈਣਗੇਜਿਕਰਯੋਗ ਹੈ ਕਿ ਕੱਲ੍ਹ ਪਟਰੋਲ ਦੇ ਰੇਟ 'ਚ ਲ 1 ਰੁ 69 ਪੈਸੇ ਵਧਾਏ ਗਏ ਸਨ, ਜਦੋਂ ਕਿ ਡੀਜਲ 50 ਪੈਸਾ ਮਹਿੰਗਾ ਕੀਤਾ ਗਿਆ ਸੀ

ਪਟਰੋਲੀਅਮ ਮੰਤਰਾਲੇ ਨੇ ਡੀਜਲ ਮਾਡਲ 'ਤੇ ਹੀ ਗੈਸ ਸਿਲੰਡਰ ਤੇ ਕੈਰੋਸੀਨ ਦੇ ਮੁੱਲ 'ਚ ਮਾਸਿਕ ਵਾਧੇ ਦਾ ਪ੍ਰਸਤਾਵ ਦਿੱਤਾ ਹੈਇਸਦੇ ਤਹਿਤ ਸਰਕਾਰ ਐਲਪੀਜੀ ਤੇ ਕੈਰੋਸੀਨ ਲਈ ਦਿੱਤੀ ਜਾਣ ਵਾਲੀ 80, 000 ਕਰੋੜ ਰੁਪਏ ਦੀ ਸਬਸਿਡੀ ਨੂੰ ਖ਼ਤਮ ਕਰਨਾ ਚਾਹੁੰਦੀ ਹੈਐਲਪੀਜੀ 'ਤੇ ਇਸ ਸਮੇਂ ਸਬਸਿਡੀ 432 ਰੁਪਏ 71 ਪੈਸੇ ਪ੍ਰਤੀ ਸਿਲੰਡਰ ਹੈਇਸਤੋਂ ਇਲਾਵਾ ਕੁੱਝ ਸਮਾਂ ਪਹਿਲਾਂ ਹੀ ਟ੍ਰੇਨ ਕਿਰਾਏ 'ਚ ਵੀ ਕਰੀਬ 14 ਫੀਸਦੀ ਦਾ ਵਾਧਾ ਹੋਇਆ ਸੀ

ਜਨਤਾ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੀ ਹੈਇਨ੍ਹਾਂ ਤਮਾਮ ਕਦਮਾਂ ਤੋਂ ਨਰਿੰਦਰ ਮੋਦੀ ਦੇ ਚੰਗੇ ਦਿਨਾਂ ਦਾ ਸਲੋਗਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈਬਜਟ ਪੇਸ਼ ਹੋਣ ਦੇ ਇੱਕ ਹਫਤੇ ਪਹਿਲਾਂ ਜਨਤਾ ਨੂੰ ਲੱਗਾ ਇਹ ਝੱਟਕਾ ਆਉਣ ਵਾਲੇ ਸਖ਼ਤ ਦਿਨਾਂ ਦਾ ਸੰਕੇਤ ਮੰਨਿਆ ਜਾ ਰਿਹਾ ਹੈ