arrow

ਸ਼ੰਕਰਾਚਾਰੀਆ-ਸਾਂਈ ਵਿਵਾਦ ਕਾਰਨ ਪੰਜਾਬ 'ਚ ਮਾਹੌਲ ਤਣਾਅਪੂਰਨ

ਜਲੰਧਰ 1 ਜੁਲਾਈ-

ਕੇਂਦਰੀ ਮੰਤਰੀ ਉਮਾ ਭਾਰਤੀ ਅਤੇ ਸੁਆਮੀ ਸਵਰੂਪਾਨੰਦ ਸਰਸਵਤੀ ਵਿਚਕਾਰ ਸਾਂਈ ਪੂਜਾ ਨੂੰ ਲੈ ਕੇ ਪੈਦਾ ਹੋਣ ਤਣਾਅ ਦੀ ਅੱਗ ਪੰਜਾਬ 'ਚ ਫੈਲ ਸਕਦੀ ਹੈਪੰਜਾਬ ਦੀਆਂ ਖੁਫੀਆ ਏਜੰਸੀਆਂ ਨੇ ਸਾਰੇ ਜ਼ਿਲਾ ਪੁਲਸ ਹੈੱਡ ਕੁਆਰਟਰਾਂ ਅਤੇ ਪੁਲਸ ਕਮਿਸ਼ਨਰਾਂ ਤੋਂ ਇਲਾਵਾ ਸਾਰੀ ਰੇਂਜ ਦੇ ਆਈ. ਜੀ. ਅਤੇ ਡੀ. ਆਈ. ਜੀ. ਨੂੰ ਲਿਖਤੀ ਤੌਰ 'ਤੇ ਚਿਤਾਵਨੀ ਦਿੰਦੇ ਹੋਏ ਸਖਤ ਚੌਕਸੀ ਅਤੇ ਨਿਗਰਾਨੀ ਦੇ ਆਦੇਸ਼ ਦਿੱਤੇ ਹਨਇਸ ਤੋਂ ਇਲਾਵਾ ਜਿੱਥੇ-ਜਿੱਥੇ ਸਾਂਈ ਮੰਦਰ ਹਨ, ਉੱਥੇ ਵੀ ਪੁਲਸ ਪੂਰੀ ਤਰ੍ਹਾਂ ਚੌਕਸ ਹੈ

ਸੂਤਰਾਂ ਮੁਤਾਬਕ ਪੰਜਾਬ ਦੀ ਇੰਟੈਲੀਜੈਂਸ ਵਿੰਗ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਪੁਲਸ ਕਮਿਸ਼ਨਰਾਂ ਤੋਂ ਇਲਾਵਾ ਸਾਰੀਆਂ ਰੇਂਜ ਅਤੇ ਜੋਨ ਦੇ ਆਈ. ਜੀ. ਅਤੇ ਡੀ. ਆਈ. ਜੀ. ਨੂੰ ਲਿਖਤੀ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਸ਼ੰਕਰਾਚਾਰੀਆ ਸੁਆਮੀ ਸਵਰੂਪਾਨੰਦ ਸਰਸਵਤੀ ਦੇ ਬਿਆਨ ਨਾਲ ਸਾਂਈ ਭਗਤਾਂ 'ਚ ਰੋਸ ਪੈਦਾ ਹੋ ਸਕਦਾ ਹੈ ਅਤੇ ਹਿੰਦੂ ਸੰਗਠਨ ਵੀ ਭੜਕ ਸਕਦੇ ਹਨ

ਇਸ ਤਣਾਅ ਦਾ ਫਾਇਦਾ ਸ਼ਰਾਰਤੀ ਤੱਤ ਚੁੱਕ ਸਕਦੇ ਹਨ, ਇਸ ਲਈ ਪੂਰੀ ਤਰ੍ਹਾਂ ਚੌਕਸ ਵਰਤੀ ਜਾਵੇਇਸ ਸੂਚਨਾ ਤੋਂ ਬਾਅਦ ਪੂਰੇ ਸੂਬੇ 'ਚ ਅਲਰਟ ਕਰ ਦਿੱਤਾ ਗਿਆ ਹੈਅਧਿਕਾਰੀ ਉਨ੍ਹਾਂ ਇਲਾਕਿਆਂ 'ਚ ਖਾਸ ਨਿਗਰਾਨੀ 'ਤੇ ਲੱਗ ਗਏ ਹਨ, ਜਿੱਥੇ ਸਾਂਈ ਜੀ ਦੇ ਮੰਦਰ ਹਨ ਅਤੇ ਉਨ੍ਹਾਂ ਦੇ ਭਗਤਾਂ ਦੀ ਵੱਡੀ ਗਿਣਤੀ ਹੈ