arrow

ਬਲੱਡ ਬੈਂਕਾਂ ਤੋਂ ਖੂਨ ਦੇ ਯੂਨਿਟ ਲੈਣ ਲਈ ਫੀਸਾਂ 'ਚ ਕੀਤੇ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ

ਖਰੜ 1 ਜੁਲਾਈ-

ਅੱਜ ਖਰੜ ਦੇ ਸਿਵਲ ਹਸਪਤਾਲ ਵਿਖੇ ਇਨਸਾਨੀਅਤ (ਰਜ਼ਿ) ਕੁਰਾਲੀ ਤੇ ਹੋਰ ਇਲਾਕੇ ਦੀ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਬਲੱਡ ਬੈਂਕਾਂ ਤੋਂ ਖੂਨ ਦੇ ਯੂਨਿਟ ਲੈਣ ਲਈ ਕੀਤੇ ਫੀਸਾਂ 'ਚ ਵਾਧੇ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ

ਇਸ ਮੌਕੇ ਇਨਸਾਨੀਅਤ ਸੰਸਥਾ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਬਲੱਡ ਲੈਣ ਲਈ ਫੀਸਾਂ 'ਚ ਬੇਸ਼ੁਮਾਰ ਵਾਧਾ ਕੀਤਾ ਹੈ ਉਸਨੂੰ ਵਾਪਸ ਲਿਆ ਜਾਵੇ ਕਿਉਂਕਿ ਇਹ ਸਵੈ ਇਛੁੱਕ ਜਥੇਬੰਦੀਆਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਫੀਸਾਂ 'ਚ ਕੀਤਾ ਵਾਧਾ ਵਾਪਿਸ ਨਾ ਲਿਆ ਤਾਂ ਉਨ੍ਹਾਂ ਦੀ ਸੰਸਥਾ ਹਾਈਕਮਾਂਡ ਦੇ ਆਦੇਸ਼ਾਂ ਦੀ ਪਾਲਣਾ ਕਰਕੇ ਅਗਲਾ ਸੰਘਰਸ਼ ਕਰੇਗੀ