arrow

ਟੂਟੀ ਵਾਲੀ ਪਾਈਪ 'ਚੋਂ ਗੰਦਾ ਪਾਣੀ ਆਉਣ ਕਾਰਨ ਲੋਕ ਪ੍ਰੇਸ਼ਾਨ

ਹੰਡਿਆਇਆ 1 ਜੁਲਾਈ-

ਟੁੱਟੀ ਪਾਈਪ 'ਚੋਂ ਜਾ ਰਿਹਾ ਗੰਦਾ ਪਾਣੀ ਪੀਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈਸਥਾਨਕ ਕਸਬੇ ਦੇ ਵਾਰਡ ਨੰ: 4-5 ਦੇ ਵਾਸੀਆਂ ਨੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਦਰਖ਼ਾਸਤ ਦੇ ਕੇ ਮੰਗ ਕੀਤੀ ਕਿ ਕਿਸੇ ਖਪਤਕਾਰ ਨੇ ਟੂਟੀ ਲਾਉਣ ਲਈ ਟੋਆ ਪੁੱਟ ਕੇ ਅੱਧ ਵਿਚਾਲੇ ਛੱਡ ਦਿੱਤਾ

ਜਿਸ ਦਾ ਪਾਣੀ ਪਾਈਪਾਂ ਰਾਹੀਂ ਘਰਾਂ 'ਚ ਚਲਾ ਜਾਂਦਾ ਹੈ, ਜਿਸ ਦੇ ਪੀਣ ਨਾਲ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਹੈਉਨ੍ਹਾਂ ਮੰਗ ਕੀਤੀ ਕਿ ਇਸ ਪਾਈਪ ਨੂੰ ਜਲਦੀ ਠੀਕ ਕਰਵਾ ਕੇ ਲੋਕਾਂ ਨੂੰ ਸਾਫ਼ ਪਾਣੀ ਪੀਣ ਲਈ ਦਿੱਤਾ ਜਾਵੇ

ਇਸੇ ਤਰ੍ਹਾਂ ਵਾਰਡ ਨੰ: 3 ਦੇ ਨਿਵਾਸੀਆਂ ਨੇ ਕਿਹਾ ਕਿ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਰ ਕੇ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਰਿਹਾ ਹੈ, ਜਿਸ ਕਰ ਕੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਬਣਿਆ ਹੋਇਆਉਨ੍ਹਾਂ ਕਿਹਾ ਕਿ ਇੱਥੇ ਸੰਘਣੀ ਆਬਾਦੀ ਹੋਣ ਕਰ ਕੇ ਗੰਦੇ ਨਾਲੇ ਦੀ ਸਫ਼ਾਈ ਜਲਦੀ ਕਰਵਾਈ ਜਾਵੇ