arrow

ਪਹਿਲੇ ਵੀਕੈਂਡ ਹੀ 'ਪੰਜਾਬ 1984' ਨੇ ਰਚਿਆ ਕਮਾਈ ਦਾ ਇਤਿਹਾਸ

ਜਲੰਧਰ 1 ਜੁਲਾਈ-

ਪੰਜਾਬੀ ਫਿਲਮ 'ਪੰਜਾਬ 1984' ਨੇ ਪਹਿਲੇ ਹੀ ਵੀਕੈਂਡ ਕਮਾਈ ਦਾ ਇਤਿਹਾਸ ਰਚ ਦਿੱਤਾ ਹੈਉਂਝ ਇਹ ਫਿਲਮ ਦੀ ਪੰਜਾਬ ਦੇ ਇਤਿਹਾਸ ਨਾਲ ਜੁੜੀ ਹੈ ਪਰ ਕਮਾਈ ਦੇ ਮਾਮਲੇ 'ਚ ਇਸ ਨੇ ਹੁਣ ਤਕ ਰਿਲੀਜ਼ ਸਾਰੀਆਂ ਪੰਜਾਬੀ ਫਿਲਮਾਂ ਦੇ ਮੁਕਾਬਲੇ ਵੱਧ ਕਮਾਈ ਕੀਤੀ ਹੈ

ਇਹ ਫਿਲਮ ਪੰਜਾਬੀ ਸਿਨੇਮਾ ਲਈ ਵੀ ਇਕ ਇਤਿਹਾਸਕ ਫਿਲਮ ਸਾਬਿਤ ਹੋਈ ਹੈਇਸ ਫਿਲਮ ਨੇ ਸ਼ੁੱਕਰਵਾਰ ਨੂੰ ਭਾਰੀ ਓਪਨਿੰਗ ਨਾਲ 1.02 ਕਰੋੜ, ਸ਼ਨੀਵਾਰ 98.06 ਲੱਖ ਤੇ ਐਤਵਾਰ ਨੂੰ 1.30 ਕਰੋੜ ਭਾਵ ਕੁਲ 3.30 ਕਰੋੜ ਰੁਪਏ ਦੀ ਕਮਾਈ ਕਰ ਲਈ ਹੈਇਹ ਜਾਣਕਾਰੀ ਮਸ਼ਹੂਰ ਫਿਲਮ ਸਮੀਖਿਅਕ ਤਰਨ ਆਦਰਸ਼ ਦੀ ਇਕ ਟਵੀਟ ਤੋਂ ਹਾਸਲ ਹੋਈ ਹੈਇਹ ਫਿਲਮ ਅਜੇ ਵੀ ਸਿਨੇਮਾਘਰਾਂ 'ਚ ਭਾਰੀ ਓਪਨਿੰਗ ਹਾਸਲ ਕਰ ਰਹੀ ਹੈ

ਦੱਸਣਯੋਗ ਹੈ ਕਿ ਇਸ ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸਿੰਗਰ ਤੇ ਅਭਿਨੇਤਾ ਦਿਲਜੀਤ ਦੁਸਾਂਝ ਮੁੱਖ ਭੂਮਿਕਾ 'ਚ ਹਨਦਿਲਜੀਤ ਤੋਂ ਇਲਾਵਾ ਇਸ ਫਿਲਮ 'ਚ ਸੋਨਮ ਬਾਜਵਾ ਤੇ ਕਿਰਨ ਖੇਰ ਕੰਮ ਕਰ ਰਹੇ ਹਨਫਿਲਮ 'ਚ ਇਨ੍ਹਾਂ ਸਾਰਿਆਂ ਦੀ ਐਕਟਿੰਗ ਦੇਖਣਯੋਗ ਹੈਇਹ ਫਿਲਮ ਪੰਜਾਬ ਦੇ ਕਾਲੇ ਦਿਨਾਂ 'ਤੇ ਬਣੀ ਇਕ ਬਹੁਤ ਹੀ ਸੁਚੱਜੀ ਫਿਲਮ ਹੈਇਸ ਨੂੰ ਅਨੁਰਾਗ ਸਿੰਘ ਦੇ ਡਾਇਰੈਕਟ ਕੀਤਾ ਹੈ