ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
2019-20 ਲਈ ਨਾਬਾਰਡ ਵੱਲੋਂ ਤਿਆਰ ਸਟੇਟ ਫੋਕਸ ਪੇਪਰ ਕੀਤਾ ਜਾਰੀ
ਚੰਡੀਗੜ•, 4 ਫਰਵਰੀ:
ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ• ਵਿਖੇ ਆਯੋਜਿਤ ਸਟੇਟ ਕਰੈਡਿਟ ਸੈਮੀਨਾਰ ਵਿੱਚ ਸਾਲ 2019-20  ਲਈ ਨਾਬਾਰਡ ਵੱਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਜਾਰੀ ਕੀਤਾ। ਇਸ ਸੈਮੀਨਾਰ ਵਿੱਚ ਸ੍ਰੀ ਵਿਸ਼ਵਜੀਤ ਖੰਨਾ, ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਰ, ਵਿਕਾਸ, ਸ੍ਰੀਮਤੀ ਰਚਨਾ ਦੀਕਸ਼ਤ, ਖੇਤਰੀ ਡਾਇਰੈਕਟਰ, ਭਾਰਤੀ ਰਿਜ਼ਰਵ ਬੈਂਕ, ਸ੍ਰੀ ਸੰਜੇ ਕੁਮਾਰ, ਜਨਰਲ ਮੈਨੇਜਰ, ਭਾਰਤੀ ਸਟੇਟ ਬੈਂਕ ਅਤੇ ਸ੍ਰੀ ਪੀ.ਕੇ. ਆਨੰਦ, ਜਨਰਲ ਮੈਨੇਜਰ-ਐਸਐਲਬੀਸੀ ਕਨਵੀਨਰ,ਪੰਜਾਬ ਤੇ ਇਸ ਤੋਂ ਇਲਾਵਾ ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ , ਸੀਨੀਅਰ ਬੈਂਕਰਾਂ, ਗੈਰ-ਸਰਕਾਰੀ ਸੰਗਠਨਾਂ, ਖੇਤੀਬਾੜੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਅਤੇ ਵਿਕਾਸਸ਼ੀਲ ਕਿਸਾਨਾਂ ਨੇ ਵੀ ਸੈਮੀਨਾਰ ਵਿੱਚ ਭਾਗ ਲਿਆ। ਸ੍ਰੀ ਜੇ.ਪੀ.ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ, ਨਾਬਾਰਡ ਪੰਜਾਬ ਖੇਤਰੀ ਦਫਤਰ, ਚੰਡੀਗੜ• ਨੇ ਸੈਮੀਨਾਰ ਵਿੱਚ ਸਟੇਟ ਫੋਕਸ ਪੇਪਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ। ਸਹਿਕਾਰਤਾ ਮੰਤਰੀ ਵੱਲੋਂ ਸਟੇਟ ਫੋਕਸ ਪੇਪਰ ਜਾਰੀ ਕੀਤਾ ਗਿਆ।
ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਸਟੇਟ ਫੋਕਸ ਪੇਪਰ ਵਰਗੇ ਇੱਕ ਵਿਸਤ੍ਰਿਤ ਦਸਤਾਵੇਜ਼ ਤਿਆਰ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਅਰਥਵਿਵਸਥਾ ਦੇ ਹਰੇਕ ਉੱਪ-ਖੇਤਰ ਵਿੱਚ ਉਪਲਬਧ ਸੰਭਾਵਨਾਵਾਂ ਨੂੰ ਦਰਸਾਇਆ ਗਿਆ ਹੈ। ਉਨ•ਾਂ ਵਿਸ਼ੇਸ਼ ਰੂਪ ਵਿੱਚ ਐੇਸਐਚਜੀ ਦੇ ਗਠਨ ਵਿੱਚ ਅਤੇ ਕਿਸਾਨਾਂ ਦੇ ਸਮੂਹਿਕ ਰੂਪ ਵਿੱਚ ਐਫਪੀਓ ਆਦਿ ਬਣਾਕੇ ਸੂਬੇ ਦੇ ਵਿਕਾਸ ਵਿੱਚ ਨਾਬਾਰਡ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ•ਾਂ ਨੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਹ ਦੱਸਣਯੋਗ ਹੈ ਕਿ ਨਾਬਾਰਡ ਨੇ ਪੰਜਾਬ ਵਿੱਚ ਤਰਜੀਹੀ ਖੇਤਰ ਤਹਿਤ ਸਾਲ 2019-20 ਦੌਰਾਨ 2,27,935 ਕਰੋੜ ਰੁਪਏ ਦੇ ਸੰਭਾਵਿਤ ਕਰਜ਼ਿਆਂ ਦਾ ਅਨੁਮਾਨ ਪੇਸ਼ ਕੀਤਾ ਹੈ ਜੋ ਕਿ ਸਾਲ 2018-19 ਦੇ 198737 ਕਰੋੜ ਰੁਪਏ ਦੇ ਕਰਜ਼ਾ ਅਨੁਮਾਨਾਂ ਤੋਂ ਪੰਜ ਫੀਸਦ ਵੱਧ ਹੈ। ਇਨ•ਾਂ ਅਨੁਮਾਨਾਂ ਵਿੱਚ ਫਸਲੀ ਕਰਜ਼ੇ ਦਾ ਅਨੁਮਾਨਿਤ ਹਿੱਸਾ 97577 ਕਰੋੜ ਰੁਪਏ ਹੈ ਜੋ ਕੁੱਲ ਅਨੁਮਾਨਿਤ ਕਰਜ਼ਾ ਸੰਭਾਵਨਾ ਦਾ 43 ਫੀਸਦ ਹੈ। ਫੋਕਸ ਪੇਪਰ ਵਿੱਚ ਸੈਕਟਰ-ਵਾਰ ਅਨੁਮਾਨਿਤ ਕਰਜ਼ਾ ਸੰਭਾਵਨਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜੋ ਕਿ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਲਈ(6490 ਕਰੋੜ ਰੁਪਏ), ਖੇਤੀਬਾੜੀ ਸਹਾਇਕ ਇਕਾਈਆਂ(14963 ਕਰੋੜ ਰੁਪਏ), ਖੇਤੀਬਾੜੀ ਟਰਮ ਲੋਨ(23407 ਕਰੋੜ ਰੁਪਏ),ਐਮਐਸਐਮਈ ਕਰਜ਼ (41129 ਕਰੋੜ ਰੁਪਏ), ਬਰਾਮਦ ਕਰਜ਼ਾ(15566 ਕਰੋੜ ਰੁਪਏ), ਸਿੱਖਿਆ ਕਰਜ਼(5995 ਕਰੋੜ ਰੁਪਏ),ਰਿਹਾਇਸ਼ ਕਰਜ਼ਾ(14785 ਕਰੋੜ ਰੁਪਏ) ਹਨ।
ਸ੍ਰੀ ਜੇ.ਪੀ.ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ,ਪੰਜਾਬ ਖੇਤਰੀ ਦਫਤਰ, ਚੰਡੀਗੜ• ਨੇ ਸੈਮੀਨਾਰ ਵਿੱਚ ਸਟੇਟ ਫੋਕਸ ਪੇਪਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਾਲ ਸਟੇਟ ਫੋਕਸ ਪੇਪਰ ਦਾ ਥੀਮ ਸਸਟੇਨੇਬਲ ਐਗਰੀਕਲਚਰਲ ਪ੍ਰੈਕਟਸਿਸ' ਰੱਖਿਆ ਗਿਆ ਹੈ। ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਸਸਟੇਨੇਬਲ ਐਗਰੀਕਲਚਰਲ ਪ੍ਰੈਕਟਸਿਸ ਸਮੇਂ ਦੀ ਮੰਗ ਹਨ। ਉਨ•ਾਂ ਖੇਤੀਬਾੜੀ ਵਿੱਚ ਪੂੰਜੀ ਨਿਰਮਾਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਨੂੰ ਨਿਵੇਸ਼ ਗਤੀਵਿਧੀਆਂ  ਲਈ ਕਿਸਾਨਾਂ ਨੂੰ ਹੋਰ  ਵੱਧ ਵਿੱਤੀ ਸਹਾਇਤਾ ਮੁਹੱਈਆ ਕਰਨ ਲਈ ਅਪੀਲ ਕੀਤੀ। ਇਸ ਤੋਂ ਇਲਾਵਾ, ਨਾਬਾਰਡ ਸਹਿਕਾਰੀ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ ਅਤੇ ਵਣਜ ਬੈਂਕਾਂ ਨੂੰ ਰੀਫਾਈਨਾਂਸ ਤੋਂ ਬਾਅਦ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਵੱਖ ਵੱਖ ਬੁਨਿਆਦੀ ਢਾਂਚਿਆਂ ਦੀ ਉਸਾਰੀ ਲਈ ਸੂਬਾ ਸਰਕਾਰ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਡਿਜੀਟਲ ਬੈਂਕਿੰਗ ਨੂੰ ਪ੍ਰਫੁੱਲਿਤ ਕਰਨ ਲਈ ਨਾਬਾਰਡ ਨੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਰਾਹੀਂ ਵਿੱਤੀ ਸਾਖਰਤਾ ਪ੍ਰੋਗਰਾਮ, ਪੇਂਡੂ ਪੱਧਰ ਦੇ ਪ੍ਰੋਗਰਾਮਾਂ ਅਤੇ ਗੋ ਡਿਜੀਟਲ ਪ੍ਰੋਗਰਾਮ ਆਯੋਜਿਤ ਕੀਤੇ ਹਨ ਤਾਂ ਜੋ ਪੇਂਡੂ ਲੋਕਾਂ ਨੂੰ ਡਿਜੀਟਲ ਬੈਂਕਿੰਗ ਅਤੇ ਵਿੱਤੀ ਸਾਖਰਤਾ ਬਾਰੇ ਜਾਣੂ  ਕਰਵਾਇਆ ਜਾ ਸਕੇ। ਸਾਲ ਦੇ ਦੌਰਾਨ, ਨਾਬਾਰਡ ਵੱਲੋਂ ਕਿਸਾਨਾਂ ਨੂੰ ਜ਼ਮੀਨ ਦੀ ਸੁਚੱਜੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਸੂਬੇ ਦੇ 4000 ਪਿੰਡਾਂ ਵਿੱਚ ਫਸਲੀ ਰਹਿੰਦ-ਖੂਹੰਦ ਪ੍ਰਬੰਧਨ ਪ੍ਰੋਗਰਾਮ - ਪਰਾਲੀ ਬਚਾਓ, ਫਸਲ ਵਧਾਓ ਆਰੰਭ ਕੀਤਾ। ਉਨ•ਾਂ ਨੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਨਾਬਾਰਡ ਵੱਲੋਂ ਅਨੁਮਾਨਿਤ ਕਰਜ਼ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਤਾਂ ਜੋ ਕਿਸਾਨ/ ਪੇਂਡ ਦੇ ਵਸਨੀਕਾਂ ਨੂੰ ਇਸਦਾ ਲਾਭ ਹੋ ਸਕੇ।
ਸ੍ਰੀਮਤੀ ਰਚਨਾ ਦੀਕਸ਼ਿਤ, ਖੇਤਰੀ ਡਾਇਰੈਕਟਰ, ਭਾਰਤੀ ਰਿਜ਼ਰਵ ਬੈਂਕ ਨੇ ਫਾਂਇਨਾਂਸ਼ੀਅਲ ਇੰਕਲੂਜਨ ਫੰਡ ਤਹਿਤ ਕਈ ਗਤੀਵਿਧੀਆਂ ਰਾਹੀਂ ਵਿੱਤੀ ਸਾਖਰਤਾ ਦੇ ਲਈ ਨਾਬਾਰਡ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਨਾਬਾਰਡ ਵੱਲੋਂ ਮੁਹੱਈਆ ਕਰਵਾਏ ਗਏ ਮੰਚ ਦੀ ਵੀ ਸ਼ਲਾਘਾ ਕੀਤੀ ਜਿੱਥੇ ਸਾਰੇ ਮਹੱਤਵਪੂਰਨ ਹਿੱਤ ਧਾਰਕ ਨਵੇਂ ਵਿਚਾਰਾਂ ਨੂੰ ਹੁਲਾਰਾ ਦੇਣ ਅਤੇ ਸਟੇਟ ਫੋਕਸ ਪੇਪਰ ਵਿੱਚ ਮਿੱਥੇ ਉਦੇਸ਼ਾਂ 'ਤੇ ਚਰਚਾ ਕਰਨ ਲਈ ਇਕੱਤਰ ਹੁੰਦੇ ਹਨ। ਜਨਰਲ ਮੈਨੇਜਰ -ਕਨਵੀਨਰ ਐਸਐਲਵੀਸੀ, ਨੇ ਖੇਤੀਬਾੜੀ ਵਿੱਚ ਲੰਮੇ ਸਮੇਂ ਵਾਲੇ ਕਰਜ਼ੇ ਦੇ ਵਿੱਤ ਪੋਸ਼ਣ ਦੀ ਲੋੜ ਲਈ ਹੋਰ ਜਿੰਮੇਵਾਰ ਹੋਣ ਦੀ ਲੋੜ ਨੂੰ ਸਵੀਕਾਰ ਕੀਤਾ ਜਿਸ ਨਾਲ ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ। ਇਸ ਮੌਕੇ ਸਟੇਟ ਫੋਕਸ ਪੇਪਰ ਵਿੱਚ ਲੱਭੀਆਂ ਗਈਆਂ ਕਰਜ਼ ਸੰਭਾਨਾਵਾਂ ਅਤੇ ਬੁਨਿਆਦੀ ਢਾਂਚਿਆਂ ਦੀਆਂ ਕਮੀਆਂ, ਸੂਬੇ ਵਿੱਚ ਮਹਿਲਾਵਾਂ ਤੇ ਕਿਸਾਨਾਂ ਦੇ ਵਿਕਾਸ ਲਈ  ਵੱਖ ਵੱਖ ਯਤਨਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।  

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ