ਓਟ ਕੇਂਦਰਾਂ ਰਾਹੀਂ ਨਸ਼ੇ ਤੇ ਨਿਰਭਰ ਨੌਜਵਾਨ ਹੁਣ ਜੀਅ ਰਹੇ ਨੇ ਆਮ ਜ਼ਿੰਦਗੀ

 ਓਟ ਕੇਂਦਰਾਂ ਰਾਹੀਂ ਨਸ਼ੇ ਤੇ ਨਿਰਭਰ ਨੌਜਵਾਨ ਹੁਣ ਜੀਅ ਰਹੇ ਨੇ ਆਮ ਜ਼ਿੰਦਗੀ 

ਵੱਡੀ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਰਾਹ ਹੋਇਆ ਪੱਧਰਾ ,ਜਲੰਧਰ 3 ਫਰਵਰੀ- ਆਊਟ ਪੇਸ਼ੈਂਟ ਓਪਾਈਡ ਅਸਿਸਟਿਡ ਟਰੀਟਮੈਂਟ (ਓ.ਓ.ਏ.ਟੀ) ਕੇਂਦਰਾਂ ਰਾਹੀਂ ਨਸ਼ਾ ਪੀੜਤਾਂ ਨੂੰ ਇਲਾਜ ਰਾਹੀਂ ਆਮ ਜੀਵਨ ਜਿਊਣ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਇੱਕ ਨਸ਼ਾ ਪੀੜਤ ਆਪਣੀ ਕਹਾਣੀ ਦੱਸਦੇ ਹੋਏ,ਰਵੀ (ਬਦਲਿਆ ਨਾਮ) ਵਾਸੀ ਅਵਤਾਰ ਨਗਰ ਨੇ ਕਿਹਾ ਕਿ ਉਹ ਪਹਿਲਾਂ ਜਿੰਮ ਜਾਣ ਅਤੇ ਬੋਡੀ ਬਣਾਉਣ ਦਾ ਸ਼ੌਕੀਨ ਸੀ ਪਰ ਕੁਝ ਯਾਰਾਂ ਦੋਸਤਾਂ ਤੋਂ ਉਸਨੂੰ ਨਸ਼ੇ ਦੀ ਲੱਤ ਲਗ ਗਈ ਅਤੇ ਆਪਣੇ ਜਿੰਮ ਦੇ ਸ਼ੌਕ ਨੂੰ ਭੁਲਾ ਕੇ ਉਹ ਨਸ਼ਾ ਕਰਨ ਦਾ ਆਦੀ ਹੋ ਗਿਆ। ਉਨਾਂ ਕਿਹਾ ਕਿ ਉਸਦਾ ਪਰਿਵਾਰ ਵੀ ਪੂਰੀ ਤਰ•ਾਂ ਪਰੇਸ਼ਾਨ ਸੀ ਅਤੇ ਉਹ ਸਭ ਉਮੀਦਾਂ ਖੋ ਚੁੱਕੇ ਸੀ। ਉਨਾਂ ਕਿਹਾ ਕਿ ਉਸਦੀ ਭੈਣ ਨੇ ਉਸਨੂੰ ਨਸ਼ਾ ਛੱਡਣ ਲਈ ਬਹੁਤ ਪ੍ਰੇਰਿਤ ਕੀਤਾ ਅਤੇ ਉਸਨੂੰ ਓਟ ਕੇਂਦਰ ਵਿਖੇ ਲੈ ਕੇ ਗਈ ਜਿੱਥੇ ਹੁਣ ਉਹ ਰੋਜ਼ਾਨਾ ਦਵਾਈ ਖਾਣ ਜਾਂਦਾ ਹੈ ਅਤੇ ਦੁਬਾਰਾ ਤੋਂ ਫਿਰ ਜਿੰਮ ਜਾ ਕੇ ਆਪਣੇ ਬੋਡੀ ਬਣਾਉਣ ਦੇ ਸ਼ੌਕ ਨੂੰ ਅਪਣਾ ਕੇ ਹੋਰਾਂ ਵਾਂਗ ਜੀਵਨ ਬਤੀਤ ਕਰ ਰਿਹਾ ਹੈ। ਇਸੇ ਤਰ•ਾਂ ਸ਼ਾਮ( ਬਦਲਿਆ ਨਾਮ) ਜੋ ਕੁਵੈਤ ਵਿਚ ਡਰਾਇਵਰ ਸੀ ਅਤੇ ਚਾਰ ਮਹੀਨੇ ਪਹਿਲਾਂ ਉਹ ਆਪਣੇ ਘਰ ਆਇਆ ਤਾਂ ਬੁਰੀ ਸੰਗਤ ਵਿਚ ਪੈ ਗਿਆ ਜਿਸ ਕਰਕੇ ਅਤੇ ਨਸ਼ਾ ਕਰਨ ਦਾ ਆਦਿ ਹੋ ਗਿਆ। ਉਨੇ ਕਿਹਾ ਕਿ ਮਹੀਨਾ ਪਹਿਲਾਂ ਉਸਦੇ ਪਰਿਵਾਰ ਨੇ ਉਸਨੂੰ ਓਟ ਕੇਂਦਰ ਵਿਖੇ ਲਿਆਇਆ ਅਤੇ ਓਟ ਟਰੀਟਮੈਂਟ ਚਲ ਰਿਹਾ ਹੈ। ਸ਼ਾਮ ਨੇ ਕਿਹਾ ਕਿ ਉਹ ਹੁਣ ਨਸ਼ੇ ਬਾਰੇ ਸੋਚਦਾ ਵੀ ਨਹੀਂ ਹੈ ਅਤੇ ਆਪਣੀ ਦਵਾਈ ਰੁਜ਼ਾਨਾ ਲੈ ਰਿਹਾ ਹੈ। ਹੁਣ ਉਹ ਡਰਾਈਵਰ ਦੇ ਨੌਕਰੀ ਇੱਥੇ ਹੀ ਰਹਿ ਕੇ ਕਰ ਰਿਹਾ ਹੈ। ਓਟ ਕੇਂਦਰ ਤੋਂ ਮਿਲੀ ਰਿਪੋਰਟ ਤੋਂ ਇਹ ਪਤਾ ਲਗਦਾ ਹੈ ਕਿ ਉਥੇ ਰੁਜ਼ਾਨਾ ਟਰੀਟਮੈਂਟ ਲੈਣ ਨਸ਼ੇ ਦੀ ਆਦੀ ਆ ਰਹੇ ਹਨ ਅਤੇ ਉਥੇ ਲੰਮੀਆਂ ਕਤਾਰਾਂ ਵੀ ਦੇਖੀਆਂ ਜਾ ਸਕਦੀਆ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ੇ ਦੇ ਆਦੀ ਲੋਕਾਂ ਵਲੋਂ ਇਨਾਂ ਸੈਂਟਰਾਂ ਵਿੱਚ ਆਉਣਾ ਉਨਾਂ ਦੇ ਨਸ਼ਾ ਜੋ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਸੀ ਨੂੰ ਛੱਡਣ ਦੇ ਪੱਕੇ ਇਰਾਕੇ ਨੂੰ ਦਰਸਾ ਰਿਹਾ ਹੈ । ਉਨ•ਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਸ਼ਾ ਤਸ਼ਕਰਾਂ ਵਿਰੁੱਧ ਸ਼ਖਤ ਕਾਰਵਾਈ ਕਰਦਿਆਂ ਵੱਡੇ ਪੱਧਰ 'ਤੇ ਪੰਜਾਬ ਸਰਕਾਰ ਵਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਨਾਂ ਪ੍ਰੋਗਰਾਮਾਂ ਸਦਕਾ ਲੋਕ ਨਸ਼ਿਆਂ ਦੇ ਆਦੀ ਹੋਣ ਦਾ ਕਲੰਕ ਉਤਾਰਨ ਲਈ ਨਸ਼ਾ ਮੁਕਤੀ ਸੈਂਟਰਾਂ ਵਿੱਚ ਇਲਾਜ ਲਈ ਖੁਸ਼ੀ-ਖੁਸ਼ੀ ਆ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਕ ਬਹੁਤ ਹੀ ਵਧੀਆ ਸੰਕੇਤ ਹੈ ਅਤੇ ਜ਼ਿਲ•ਾ ਪ੍ਰਸ਼ਾਸਨ ਵਲੋਂ ਜਦੋਂ ਤੱਕ ਪੂਰਾ ਜ਼ਿਲ•ਾ ਨਸ਼ਾ ਮੁਕਤ ਨਹੀਂ ਹੋ ਜਾਂਦਾ ਅਜਿਹੇ ਯਤਨ ਲਗਾਤਾਰ ਜਾਰੀ ਰੱਖੇ ਜਾਣਗੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਇਨਾਂ ਸੈਂਟਰਾਂ ਰਾਹੀਂ ਸਹੀ ਇਲਾਜ ਰਾਹੀਂ ਸੂਬੇ ਵਿਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰ ਦਿੱਤਾ ਜਾਵੇਗਾ।

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ