ਸਿੱਖ ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫੂਲਕੇ ਦਾ ਪਿੰਡ ਗੌਂਸਗੜ• 'ਚ ਸਨਮਾਨ

ਸਿੱਖ ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫੂਲਕੇ ਦਾ ਪਿੰਡ ਗੌਂਸਗੜ• 'ਚ ਸਨਮਾਨ
ਨਾ ਇਸ ਲੋਕ ਸਭਾ ਦੀ ਅਤੇ ਨਾ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਾਂਗਾ : ਫੂਲਕਾ
ਲੁਧਿਆਣਾ 3 ਫਰਵਰੀ (      ) ਆਮ ਆਦਮੀਂ ਪਾਰਟੀ ਦੀ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਪਿੰਡ ਗੌਂਸਗੜ• ਵਿਖੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹਜੂਰੀ ਵਿੱਚ ਸਾਫ ਸਾਫ ਲਫਜਾਂ ਵਿੱਚ ਆਖ ਦਿੱਤਾ ਕਿ ਉਹ ਕਿਸੇ ਵੀ ਪਾਰਟੀ ਵੱਲੋਂ ਨਾ ਤਾਂ ਆਉਣ ਵਾਲੀ 2019 ਦੀ ਲੋਕ ਸਭਾ ਚੋਣ ਅਤੇ ਨਾ ਹੀ ਜਲਦ ਹੋਣ ਜਾ ਰਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਣਨਗੇ। ਉਨ•ਾਂ ਕਿਹਾ ਭਾਜਪਾ ਵੱਲੋਂ ਤਾਂ ਉਹ ਕਦੇ ਵੀ ਚੋਣ ਨਹੀ ਲੜ•ਨਗੇ। ਪਰ ਇਸਦੇ ਨਾਲ ਹੀ ਉਨ•ਾਂ ਕਿਹਾ ਕਿ ਉਨ•ਾਂ ਸਿਆਸਤ ਤੋਂ ਸੰਨਿਆਸ ਨਹੀ ਲਿਆ ਉਹ ਇਨ•ਾਂ ਦੋਵਾਂ ਚੋਣਾਂ ਤੋਂ ਬਾਅਦ ਭਵਿੱਖ 'ਚ ਚੋਣਾਂ ਲੜ•ਨ ਸਕਦੇ ਹਨ। ਸ: ਫੂਲਕਾ ਏਥੇ ਸੁਖਵਿੰਦਰ ਸਿੰਘ ਗੌਂਸਗੜ• ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਵੱਲੋਂ ਉਨ•ਾਂ ਦੇ ਸਨਮਾਨ ਸਮਾਰੋਹ ਸਮਾਗਮ 'ਚ ਪਹੁੰਚੇ ਸਨ। ਸ: ਫੂਲਕਾ ਨੇ ਕਿਹਾ ਕਿ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਸ ਜੀ ਪੀ ਸੀ ਬਾਦਲ ਪਰਿਵਾਰ ਕੋਲੋਂ ਅਜਾਦ ਕਰਵਾਉਣੀ ਜਰੂਰੀ ਹੈ ਜਿਸਦੇ ਲਈ ਉਨ•ਾਂ ਸਿੱਖ ਸੇਵਕ ਆਰਮੀਂ ਬਣਾ ਕੇ ਕੰਮ ਕਰਨਾ ਸੁਰੂ ਕਰ ਦਿੱਤਾ ਹੈ। ਉਨ•ਾਂ ਲੋਕਾਂ ਨੂੰ ਇਸ ਆਰਮੀਂ ਨਾਲ ਜੁੜਨ ਦਾ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਸੰਗਤ ਸਹਿਯੋਗ ਦੇਵੇਗੀ ਤਾਂ ਜਾ ਕਿ ਇਸਦੇ ਪ੍ਰਬੰਧਾਂ ਤੋਂ ਬਾਦਲ ਪਰਿਵਾਰ ਦਾ ਪ੍ਰਭਾਵ ਖਤਮ ਕੀਤਾ ਜਾ ਸਕਦਾ ਹੈ। ਉਨ•ਾਂ ਏਹ ਵੀ ਸਾਫ ਕੀਤਾ ਕਿ ਭਵਿੱਖ 'ਚ ਆਰਮੀਂ ਦਾ ਕੋਈ ਵੀ ਮੈਂਬਰ ਚੋਣ ਨਹੀ ਲੜੇਗਾ ਬਲਕਿ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਵੇਗਾ ਅਤੇ ਉਨ•ਾਂ ਦੀ ਮੇਹਨਤ ਲਈ ਕੰਮ ਕਰੇਗਾ। ਉਨ•ਾਂ ਕਿਹਾ ਕਿ ਬਾਦਲ ਪਰਿਵਾਰ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਭਾਵ ਖਤਮ ਕਰਨ ਲਈ ਜਿੰਨੇ ਵੀ ਸਿੱਖ ਸਗੰਠਨ ਜਾਂ ਧਾਰਮਿਕ ਸ਼ਖਸੀਅਤਾਂ ਕੰਮ ਕਰ ਰਹੀਆਂ ਹਨ ਉਨ•ਾਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਅਸੀ ਮਿਲ ਕੇ ਕੰਮ ਕਰਾਂਗੇ ਅਤੇ ਵੋਟਾਂ ਵਿੱਚ ਵੀ ਅਜਿਹੇ ਚੇਹਰੇ ਐਸ ਸੀ ਪੀ ਸੀ ਦੀ ਚੋਣ ਲੜ•ਨਗੇ। ਉਨ•ਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਜੋ ਤ੍ਰੇੜਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਉਹ ਦੋਵਾਂ ਪਾਰਟੀਆਂ ਦੀ ਡਰਾਮੇਬਾਜੀ ਹੈ। ਉਨ•ਾਂ ਏਹ ਵੀ ਸਾਫ ਕਰ ਦਿੱਤਾ ਕਿ ਭਾਵੇਂ ਉਨ•ਾਂ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਪ੍ਰਕਾਰ ਨਾਲ ਦਖਲ ਨਹੀ ਦਿੱਤਾ ਜਾਵੇਗਾ ਪਰ ਉਨ•ਾਂ ਸਮੇਤ ਉਨ•ਾਂ ਦੇ ਸਮੱਰਥਕ ਕਾਂਗਰਸ ਅਤੇ ਭਾਜਪਾ ਨੂੰ ਵੋਟ ਨਹੀ ਪਾਉਣਗੇ। ਮੰਚ ਦਾ ਸੰਚਾਲਨ ਕਰ ਰਹੇ ਪ੍ਰਦੀਪ ਸਿੰਘ ਖਾਲਸਾ ਵੱਲੋਂ ਵਿਧਾਨ ਸਭਾ ਦਾਖਾ ਦੀ ਤਰਜ ਤੇ ਹਲਕਾ ਸਾਹਨੇਵਾਲ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵੀ ਐਨ ਜੀ ਓ ਦੇ ਸਹਿਯੋਗ ਨਾਲ ਸਮਾਰਟ ਕਲਾਸਾਂ ਸੁਰੂ ਕਰਨ ਦੀ ਕੀਤੀ ਮੰਗ ਨੂੰ ਸਵੀਕਾਰਦਿਆਂ ਸ: ਫੂਲਕਾ ਨੇ ਸੁਰੂਆਤ ਵਜੋਂ ਪਿੰਡ ਗੌਂਸਗੜ• ਦੇ ਸਕੂਲ 'ਚ ਸਮਾਰਟ ਕਲਾਸਾਂ ਦੇ ਪ੍ਰਬੰਧ ਦਾ ਭਰੋਸਾ ਦਿੱਤਾ। ਪਿੰਡ ਦੀ ਪੰਚਾਇਤ, ਗੁਰਦੁਆਰਾ ਕਮੇਟੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਸ: ਫੂਲਕਾ ਨੂੰ ਲੋਈ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ: ਗੌਂਸਗੜ• ਨੇ ਕਿਹਾ ਕਿ ਫੂਲਕਾ ਨੇ 84 'ਚ ਸਿੱਖ ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਜੇਲ•ਾਂ ਵਿੱਚ ਭੇਜਣ ਲਈ ਜੋ ਸੰਘਰਸ਼ ਕੀਤਾ ਹੈ ਉਸਦੇ ਲਈ ਪੂਰੀ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਇਨ•ਾਂ ਤੇ ਫਖ਼ਰ ਕਰਦੀ ਰਹੇਗੀ। ਏਸੇ ਮਹਾਨ ਕਾਰਜ ਲਈ ਅੱਜ ਇਨ•ਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸ: ਗੌਂਸਗੜ• ਨੇ ਸ: ਫੂਲਕਾ ਨੂੰ ਭਰੋਸਾ ਦਿੱਤਾ ਕਿ ਸਿੱਖ ਸੇਵਕ ਆਰਮੀਂ ਨੂੰ ਅਸੀ ਹਰ ਪ੍ਰਕਾਰ ਦਾ ਸਹਿਯੋਗ ਦੇਵਾਂਗੇ। ਇਸ ਮੌਕੇ ਰਣਜੀਤ ਸਿੰਘ ਧਮੋਟ, ਸੁਰਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ, ਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੌਂਸਗੜ, ਸੂਬੇਦਾਰ ਸੁਰਿੰਦਰ ਸਿੰਘ ਮਾਨ ਖਜਾਨਚੀ, ਅਮਰਜੀਤ ਸਿੰਘ ਗਿੱਲ ਸਰਪੰਚ, ਬਿਕਰਮਜੀਤ ਸਿੰਘ ਗਿੱਲ ਪੰਚ, ਗੁਰਦੀਪ ਸਿੰਘ ਗਿੱਲ ਪੰਚ, ਜਗਜੀਤ ਸਿੰਘ ਅਟਵਾਲ ਪੰਚ, ਗੁਰਪ੍ਰੀਤ ਸਿੰਘ ਚੌਹਾਨ ਪੰਚ, ਗੁਰਪ੍ਰੀਤ ਸਿੰਘ ਪੰਚ, ਜਗਤਾਰ ਸਿੰਘ ਸਾਬਕਾ ਪ੍ਰਧਾਨ, ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ,  ਸੁਰਿੰਦਰ ਸਿੰਘ ਛੀਨਾ ਗਿੱਲ, ਕੁਲਵੰਤ ਸਿੰਘ ਗਿੱਲ ਸਾਬਕਾ ਸਰਪੰਚ, ਗੁਰਮੀਤ ਸਿੰਘ ਦੀਪਾ ਗਿੱਲ ਦਰਸ਼ਨ ਸਿੰਘ ਗਿੱਲ ਸਾਬਕਾ ਸਰਪੰਚ, ਬਲਵੀਰ ਸਿੰਘ ਢੇਸੀ, ਬਲਵੀਰ ਸਿੰਘ ਗਿੱਲ ਸੈਕਟਰੀ, ਬਲਵਿੰਦਰ ਸਿੰਘ ਗਿੱਲ, ਬਲਵੀਰ ਸਿੰਘ ਭੋਲਾ ਗਿੱਲ, ਦਰਸ਼ਨ ਸਿੰਘ ਛੀਨਾ, ਦਵਿੰਦਰ ਸਿੰਘ ਗਿੱਲ, ਹਰਦਿਆਲ ਸਿੰਘ ਅਟਵਾਲ, ਸੁਖਵਿੰਦਰ ਸਿੰਘ ਮਾਨ, ਭਾਗ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਕਾਲਾ, ਬਾਈ ਰਾਜ ਸਿੰਘ ਸ਼ਹਿਣਾ, ਗੁਰਚਰਨ ਸਿੰਘ ਹਵਾਸ, ਕਾਮਰੇਡ ਅਮਰ ਨਾਥ ਲੋਕ ਸੰਘਰਸ਼ ਕਮੇਟੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਰਤਨਗੜ•, ਜਥੇਦਾਰ ਹਰਨੇਕ ਸਿੰਘ ਢੋਲਣਵਾਲ, ਸਕੰਦਰ ਬਖਤ ਮੰਡ ਚੌਂਤਾ, ਯਾਦਵਿੰਦਰ ਸਿੰਘ ਤਾਜਪੁਰ, ਮੇਹਰਬਾਨ ਖਾਨ, ਬਲਵਿੰਦਰ ਸਿੰਘ ਪ੍ਰਧਾਨ ਸਸਰਾਲੀ, ਮਨਜੀਤ ਸਿੰਘ ਸਸਰਾਲੀ, ਚਰਨਜੀਤ ਸਿੰਘ ਸਰਪੰਚ ਸਸਰਾਲੀ ਕਲੋਨੀ, ਕਪੂਰ ਸਿੰਘ ਸਾਬਕਾ ਸਰਪੰਚ ਸਸਰਾਲੀ ਕਲੋਨੀ, ਜਥੇਦਾਰ ਜਸਵੰਤ ਸਿੰਘ ਮੇਹਰਬਾਨ, ਨਿਸ਼ਾਨ ਸਿੰਘ ਬੂਥਗੜ•, ਜਸਵੰਤ ਸਿੰਘ ਮੱਤੇਵਾੜਾ, ਗੁਰਜੰਟ ਸਿੰਘ ਪੰਜੇਟਾ, ਜਗਤਾਰ ਸਿੰਘ ਨੰਬਰਦਾਰ ਧਨਾਨਸੂ, ਹਰਬੰਸ ਸਿੰਘ ਸੈਂਸ, ਬਲਜੀਤ ਸਿੰਘ ਗਰੇਵਾਲ, ਸਿਮਰਪਰੀਤ ਸਿੰਘ ਸੋਨੂੰ, ਕਮਲਦੀਪ ਸਿੰਘ ਜਮਾਲਪੁਰ ਲੇਲੀ, ਸੁਰਜੀਤ ਸਿੰਘ ਖਾਲਸਾ ਮੇਹਰਬਾਨ, ਸਨੀ ਪੰਚ ਮੇਹਰਬਾਨ, ਰਜਿੰਦਰ ਸਿੰਘ ਰਾਜ ਮੇਹਰਬਾਨ ਅਤੇ ਰਮਨਪ੍ਰੀਤ ਸਿੰਘ ਬੋੜੇ ਹਾਜਰ ਸਨ।
  

Videos
post-image

ਸਿੱਖ ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫੂਲਕੇ ਦਾ ਪਿੰਡ ਗੌਂਸਗੜ• 'ਚ ਸਨਮਾਨ

ਸਿੱਖ ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫੂਲਕੇ ਦਾ ਪਿੰਡ ਗੌਂਸਗੜ• 'ਚ ਸਨਮਾਨ