ਉੱਤਰੀ ਭਾਰਤ ਦਾ ਪਹਿਲਾ 'ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019' ਜਾਹੋ-ਜਲਾਲ ਨਾਲ ਸੰਪੰਨ

ਉੱਤਰੀ ਭਾਰਤ ਦਾ ਪਹਿਲਾ 'ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019' ਜਾਹੋ-ਜਲਾਲ ਨਾਲ ਸੰਪੰਨ ੍ਹ 

 ਦੋ ਦਿਨਾ ਪਤੰਗ ਮੇਲੇ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਤੰਗਬਾਜ਼ੀ ਅਤੇ ਮਾਸਟਰ ਸ਼ੈੱਫ਼ ਬਠਿੰਡਾ ਦੇ ਜੇਤੂਆਂ ਨੂੰ ਇਨਾਮ ਵੰਡੇ, 
ਪਤੰਗਬਾਜ਼ੀ ਦਾ ਨਜ਼ਾਰਾ ਲਿਆ ੍ਹ
 ਵਿੱਤ ਮੰਤਰੀ ਵੱਲੋਂ ਮਹੰਤ ਗੁਰਬੰਤਾ ਦਾਸ ਡੈੱਫ਼ ਐਂਡ ਡੰਬ ਸਕੂਲ ਦੇ ਬੱਚਿਆਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ੍ਹ 
 ਪਤੰਗਬਾਜ਼ੀ ਵਿੱਚ ਪਹਿਲੇ ਸਥਾਨ 'ਤੇ ਰਹੇ ਵਿਸ਼ਾਲ ਕੁਮਾਰ ਨੂੰ 5100 ਰੁਪਏ,
 

3 ਫ਼ਰਵਰੀ ( ): ਸਥਾਨਕ ਬਹੁਮੰਤਵੀ ਸਟੇਡੀਅਮ ਵਿੱਚ ਚਲ ਰਿਹਾ ਦੋ ਦਿਨਾ ''ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019'' ਅੱਜ ਜਾਹੋ-ਜਲਾਲ ਨਾਲ ਸੰਪੰਨ ਹੋ ਗਿਆ। ਪਤੰਗ ਮੇਲੇ ਦੇ ਦੋਵੇਂ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਸਣੇ ਦੂਰੋਂ-ਨੇੜਿਉਂ ਲੋਕਾਂ ਨੇ ਹਾਜ਼ਰੀ ਲੁਆਈ ਅਤੇ ਨਿਵੇਕਲੇ ਪਤੰਗ ਮੇਲੇ ਵਿੱਚ ਸ਼ਾਮਲ ਹੋ ਕੇ ਚਾਰ ਚੰਨ ਲਾਏ। ਮੇਲੇ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਪੰਜਾਬ ਦੇ ਵਿੱਤ ਤੇ ਯੋਜਨਾਬੰਦੀ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸ ਅਨੋਖੇ ਮੇਲੇ ਦਾ ਅਨੰਦ ਮਾਣਿਆ ਅਤੇ ਪਤੰਗਬਾਜ਼ੀ ਦਾ ਨਜ਼ਾਰਾ ਲਿਆ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ, ''ਆਪਸੀ ਭਾਈਚਾਰਾ ਕਾਇਮ ਰੱਖਣ ਵਿੱਚ ਸਹਾਈ ਹੁੰਦੇ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਇੱਕ ਪੁਲ ਦਾ ਕੰਮ ਕਰਦੇ ਹਨ।'' ਪਾਕਿਸਤਾਨ ਦੇ ਲਾਹੌਰ ਸਣੇ ਜ਼ਿਲ੍ਹਾ ਬਠਿੰਡਾ ਦੇ ਵਾਸੀਆਂ ਵੱਲੋਂ ਧੂਮ-ਧੜੱਕੇ ਨਾਲ ਮਨਾਈ ਜਾਂਦੀ ਬਸੰਤ ਪੰਚਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ''ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉੱਤਰੀ ਭਾਰਤ ਵਿੱਚੋਂ ਪੰਜਾਬ ਵਿੱਚ ਖ਼ਾਸਕਰ ਜ਼ਿਲ੍ਹਾ ਬਠਿੰਡਾ ਵੱਲੋਂ ਅਜਿਹਾ ਵਿਲੱਖਣ ਪਤੰਗ ਮੇਲਾ ਕਰਾਉਣਾ ਆਪਣੇ ਵਿਰਸੇ ਨਾਲ ਸਾਂਝ ਪੱਕੀ ਕਰਨ ਵੱਲ ਇੱਕ ਹੋਰ ਕਦਮ ਪੁੱਟਣ ਦੇ ਤੁਲ ਹੈ।'' ਉਨ੍ਹਾਂ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੂੰ ਭਵਿੱਖ ਵਿੱਚ ਵੀ ਇਹ ਪਤੰਗ ਮੇਲਾ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ। ਮਹੰਤ ਗੁਰਬੰਤਾ ਦਾਸ ਡੈੱਫ਼ ਐਂਡ ਡੰਬ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੇਲੇ ਦੌਰਾਨ ਚੰਗਾ ਨਾਮਣਾ ਖੱਟਣ ਤੋਂ ਖ਼ੁਸ਼ ਹੋ ਕੇ ਵਿੱਤ ਮੰਤਰੀ ਸ. ਬਾਦਲ ਨੇ ਬੱਚਿਆਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਗੁਬਾਰੇ ਉਡਾ ਕੇ ਸ਼ਾਮ ਦੇ ਸਮਾਗਮਾਂ ਦੀ ਸ਼ੁਰੂਆਤ ਕਰਨ ਪਿੱਛੋਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਪਤੰਗਬਾਜ਼ੀ ਵਿੱਚ ਪਹਿਲੇ ਸਥਾਨ 'ਤੇ ਆਏ ਦਸਮੇਸ਼ ਸਕੂਲ ਦੇ ਵਿਸ਼ਾਲ ਕੁਮਾਰ, ਦੂਜੇ ਸਥਾਨ 'ਤੇ ਆਏ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮੋਹਿਤ ਗਰੋਵਰ ਅਤੇ ਤੀਜੇ ਸਥਾਨ 'ਤੇ ਰਹੇ ਸੇਂਟ ਜ਼ੇਵੀਅਰ ਸਕੂਲ ਦੇ ਧਰੂਵ ਸਿੰਗਲਾ ਨੂੰ ਕ੍ਰਮਵਾਰ 5100, 2100 ਅਤੇ 1100 ਰੁਪਏ ਦੇ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਮਾਸਟਰ ਸ਼ੈੱਫ਼ ਬਠਿੰਡਾ ਵਿੱਚ ਪਕਵਾਨ ਬਣਾਉਣ 'ਚ ਪਹਿਲੇ ਸਥਾਨ 'ਤੇ ਰਹੀ ਪ੍ਰੀਤੀ ਗੋਇਲ, ਦੂਜੇ ਸਥਾਨ 'ਤੇ ਆਈ ਰਿਤੂ ਗਰਗ ਅਤੇ ਤੀਜੇ ਸਥਾਨ 'ਤੇ ਰਹੀ ਸੁਖਪਾਲ ਕੌਰ ਨੂੰ ਵੀ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ। ਇਸ ਤੋਂ ਪਹਿਲਾਂ ਸਵੇਰੇ ਵੇਲੇ ਮੇਲੇ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਪਤੰਗ ਉਡਾ ਕੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਤੇ ਰੈੱਡ ਕਰਾਸ ਦੀ ਚੇਅਰਪਰਸਨ ਸ਼੍ਰੀਮਤੀ ਅਨੀਤਾ ਭਾਰਦਵਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਸ. ਸੁਖਪ੍ਰੀਤ ਸਿੰਘ ਸਿੱਧੂ ਅਤੇ ਸਹਾਇਕ ਕਮਿਸ਼ਨਰ (ਜ) ਸ. ਬਬਨਦੀਪ ਸਿੰਘ ਵਾਲੀਆ ਨੇ ਵੀ ਪਤੰਗ ਉਡਾ ਕੇ ਪਤੰਗਾਂ ਦੀਆਂ ਕਲਾਬਾਜ਼ੀਆਂ ਦਾ ਨਜ਼ਾਰਾ ਮਾਣਿਆ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ, ''ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019'' ਵਿੱਚ ਪਹੁੰਚੇ ਲੋਕਾਂ ਅਤੇ ਖ਼ਾਸਕਰ ਬੱਚਿਆਂ ਦਾ ਉਤਸ਼ਾਹ ਵੇਖ ਕੇ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਸ ਮੇਲੇ ਨੂੰ ਹਰ ਸਾਲ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਅਤੇ ਅਗਲੀ ਵਾਰ ਹੋਰ ਵੀ ਵਧੀਆ ਤਰੀਕੇ ਨਾਲ ਇਹ ਪਤੰਗ ਮੇਲਾ ਕਰਵਾ ਕੇ ਨਵਾਂ ਮੁਕਾਮ ਸਥਾਪਤ ਕੀਤਾ ਜਾਵੇਗਾ।'' ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਰੰਗੋਲੀ, ਪੱਥਰਸਾਜ਼ੀ, ਕੋਲਾਜ, ਲਾਈਵ ਪੇਂਟਿੰਗ, ਖ਼ਜ਼ਾਨਾ ਲੱਭਣ, ਵੁੱਡਨ ਰਿੰਗ ਅਤੇ ਕਚਰੇ ਤੋਂ ਵਧੀਆ ਵਸਤਾਂ ਬਣਾਉਣ ਆਦਿ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ''ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019'' ਦੀ ਸਮਾਪਤੀ ਮੌਕੇ ਸ਼ਾਮ ਵੇਲੇ 'ਗੋਨਿਆਣੇ ਆਲੇ' ਅੰਮ੍ਰਿਤ ਮਾਨ ਨੇ ਗੀਤਾਂ ਦੀ ਛਹਿਬਰ ਲਾਈ ਅਤੇ ਲੋਕਾਂ ਨੂੰ ਆਪਣੀਆਂ ਧੁਨਾਂ 'ਤੇ ਨੱਚਣ ਲਾਇਆ। ਇਸੇ ਤਰ੍ਹਾਂ ਪੂਰਾ ਦਿਨ ਭੰਗੜ, ਗਿੱਧੇ, ਦਿੱਲੀ ਦਾ ਮਸ਼ਹੂਰ ਲਾਈਵ ਡੀ.ਜੇ. ਤੇ ਮਿਊਜ਼ੀਕਲ ਬੈਂਡ 'ਰੌਣਕ' ਅਤੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਲਾਕਾਰਾਂ, ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਦੌਰਾਨ ਐਸ.ਡੀ.ਐਮ. ਬਠਿੰਡਾ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ. ਫੂਲ ਸ਼੍ਰੀ ਖ਼ੁਸ਼ਦਿਲ ਸਿੰਘ, ਕਾਂਗਰਸੀ ਆਗੂ ਸ਼੍ਰੀ ਜੈਜੀਤ ਸਿੰਘ ਜੌਹਲ, ਸ਼੍ਰੀ ਅਸ਼ੋਕ ਪ੍ਰਧਾਨ, ਸ਼੍ਰੀ ਪਵਨ ਮਾਨੀ, ਸ਼੍ਰੀ ਰਾਜਨ ਗਰਗ, ਸ਼੍ਰੀ ਕੇ.ਕੇ ਅਗਰਵਾਲ ਅਤੇ ਹੋਰ ਆਗੂ ਹਾਜ਼ਰ ਸਨ। ਕੌਮਾਂਤਰੀ ਪੱਧਰ ਦੇ ਪਤੰਗਬਾਜ਼ਾਂ ਨੇ ਰੰਗਿਆ ਅਸਮਾਨ: ਦੁਬਈ, ਲੰਡਨ, ਕ੍ਰੋਏਸ਼ੀਆ, ਤੁਰਕੀ, ਯੂਕਰੇਨ, ਥਾਈਲੈਂਡ, ਮਲੇਸ਼ੀਆ, ਨੀਦਰਲੈਂਡ, ਸਿੰਗਾਪੁਰ ਅਤੇ ਇੰਡੋਨੇਸ਼ੀਆ ਆਦਿ ਦੇਸ਼ਾਂ ਵਿੱਚ ਪਤੰਗਬਾਜ਼ੀ ਦੇ ਜਲਵੇ ਵਿਖਾ ਚੁੱਕੇ ਅਹਿਮਦਾਬਾਦ (ਗੁਜਰਾਤ) ਦੇ ਮੇਹੁਲ ਪਾਠਕ ਦੀ ਅਗਵਾਈ ਵਾਲੀ ਪੰਜ ਮੈਂਬਰੀ ਪਤੰਗਬਾਜ਼ੀ ਟੀਮ ਨੇ ਹੈਰਾਨਕੁਨ ਪਤੰਗਾਂ ਨਾਲ ਅਸਮਾਨ ਰੰਗ ਦਿੱਤਾ। ਮੇਹੁਲ ਪਾਠਕ ਨਾਲ ਅਹਿਮਦਬਾਦ ਤੋਂ ਹੀ ਸਾਗਰ ਦੇਸਾਈ, ਵਡੋਦਰਾ (ਗੁਜਰਾਤ) ਤੋਂ ਦਸ਼ਰਥ ਰਾਣਾ ਅਤੇ ਉਦੇਪਰ (ਰਾਜਸਥਾਨ) ਤੋਂ ਨਿਰਮਲ ਕੀਰ ਅਤੇ ਹੀਰਾ ਲਾਲ ਕੀਰ ਨੇ 'ਆਦਮ ਕੱਦ' ਪਤੰਗ ਉਡਾ ਕੇ ਬਠਿੰਡਾ ਵਾਸੀਆਂ ਨੂੰ ਹੈਰਾਨ ਕੀਤਾ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚ ਅਜਿਹੇ ਨਿਵੇਕਲੇ ਪਤੰਗ ਉਡਾਏ ਗਏ ਹੋਣ, ਜਿਨ੍ਹਾਂ ਨੂੰ ਵੇਖਣ ਲਈ ਬਠਿੰਡਾ ਵਾਸੀਆਂ ਨੂੰ ਆਪਣੀਆਂ ਨਜ਼ਰਾਂ ਅਸਮਾਨ ਵੱਲ ਰੱਖਣ ਲਈ ਮਜਬੂਰ ਹੋਣਾ ਪਿਆ। ਚੋਣ ਕਮਿਸ਼ਨ ਦੀ ਸਟਾਲ ਰਹੀ ਖਿੱਚ ਦਾ ਕੇਂਦਰ: ਪਤੰਗ ਮੇਲੇ ਦੌਰਾਨ ਚੋਣ ਕਮਿਸ਼ਨ ਵੱਲੋਂ ਵੀ ਸਟਾਲ ਲਾਈ ਗਈ ਜਿਸ ਵਿੱਚ ਲੋਕਾਂ ਨੂੰ ਈ.ਵੀ.ਐਮ., ਵੀ.ਵੀ.ਪੈਟ ਮਸ਼ੀਨਾਂ ਅਤੇ ਚੋਣ ਅਮਲ ਬਾਰੇ ਵਿਸਥਾਰਪੂਰਪਕ ਜਾਣਕਾਰੀ ਦਿੱਤੀ ਗਈ। ਸਟਾਲ 'ਤੇ ਮੌਜੂਦ ਮੁਲਾਜ਼ਮਾਂ ਨੇ ਲੋਕਾਂ ਨੂੰ ਚੋਣਾਂ ਸਬੰਧੀ ਸਾਹਿਤ ਵੀ ਵੰਡਿਆ ਅਤੇ ਆਪਣੀ ਵੋਟ ਦੇ ਹੱਕ ਦੀ ਨਿਡਰ ਹੋ ਕੇ ਵਰਤੋਂ ਕਰਨ ਦੀ ਅਪੀਲ ਕੀਤੀ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ: ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਮਾਲਵਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਉੱਤਰੀ ਭਾਰਤ ਵਿੱਚ ਆਪਣੀ ਤਰ੍ਹਾਂ ਦੇ ਇਸ ਪਹਿਲੇ ''ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019'' ਦੌਰਾਨ ਪਤੰਗਬਾਜ਼ੀ, ਪਤੰਗ ਬਣਾਉਣ, ਰੰਗੋਲੀ ਬਣਾਉਣ, ਪੱਥਰਸਾਜ਼ੀ ਬਣਾਉਣ, ਕੋਲਾਜ ਬਣਾਉਣ, ਲਾਈਵ ਪੇਂਟਿੰਗ ਬਣਾਉਣ, ਖ਼ਜ਼ਾਨਾ ਲੱਭਣ, ਵੁੱਡਨ ਰਿੰਗ ਅਤੇ ਕਚਰੇ ਤੋਂ ਵਧੀਆ ਵਸਤਾਂ ਬਣਾਉਣ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਨਤੀਜੇ ਇਸ ਪ੍ਰਕਾਰ ਹਨ। ਮਾਸਟਰ ਸ਼ੈੱਫ਼ ਬਠਿੰਡਾ: ਪਤੰਗ ਮੇਲੇ ਦੇ ਹਿੱਸੇ ਵਜੋਂ ਆਈ.ਐਚ.ਐਮ. ਬਠਿੰਡਾ ਵਿਖੇ ਕਰਵਾਏ ਗਏ ਰਹੇ 'ਮਾਸਟਰ ਸ਼ੈੱਫ਼ ਬਠਿੰਡਾ' ਦੇ 'ਪਕਵਾਨ ਬਣਾਉਣ' ਦੇ ਮੁਕਾਬਲਿਆਂ ਵਿੱਚ ਪ੍ਰੀਤੀ ਗੋਇਲ ਨੂੰ ਪਹਿਲਾ ਸਥਾਨ ਮਿਲਿਆ ਅਤੇ ਰਿਤੂ ਗਰਗ ਨੂੰ ਦੂਜਾ ਤੇ ਸੁਖਪਾਲ ਕੌਰ ਨੂੰ ਤੀਜਾ ਸਥਾਨ ਮਿਲਿਆ ਜਦਕਿ ਸੁਨੀਤਾ ਜੈਨ, ਮਮਤਾ ਜੈਨ ਅਤੇ ਪ੍ਰੇਮ ਕੁਮਾਰ ਨੂੰ ਹੌਸਲਾ-ਵਧਾਊ ਇਨਾਮਾਂ ਦਿੱਤੇ ਗਏ। ਇਸੇ ਤਰ੍ਹਾਂ 'ਬੇਕਰੀ ਮੁਕਾਬਲਿਆਂ' ਵਿੱਚ ਪੂਨਮ ਮਿੱਤਲ ਨੇ 'ਰੈੱਡ ਵੈਲਵਟ ਕੇਕ' ਬਣਾ ਕੇ ਪਹਿਲਾ ਸਥਾਨ ਜਿੱਤਿਆ ਅਤੇ ਪ੍ਰਭਜੀਤ ਕੌਰ ਨੂੰ ਉਸ ਦੀ 'ਹਾਈਡ ਐਂਡ ਸੀਕ' ਡਿਸ਼ ਨੇ ਦੂਜਾ ਇਨਾਮ ਦੁਆਇਆ ਜਦਕਿ ਰਵਨੀਤ ਕੌਰ ਨੂੰ ਹੌਸਲਾ-ਵਧਾਊ ਇਨਾਮ ਦਿੱਤਾ ਗਿਆ। ਪਤੰਗਬਾਜ਼ੀ: ਪਤੰਗਬਾਜ਼ੀ ਦੇ ਮੁਕਾਬਲਿਆਂ ਵਿੱਚ ਦਸਮੇਸ਼ ਸਕੂਲ ਦਾ ਵਿਸ਼ਾਲ ਕੁਮਾਰ ਪਹਿਲੇ ਸਥਾਨ 'ਤੇ ਰਿਹਾ, ਦੂਜੇ ਸਥਾਨ 'ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮੋਹਿਤ ਗਰੋਵਰ ਆਇਆ ਜਦਕਿ ਸੇਂਟ ਜ਼ੇਵੀਅਰ ਸਕੂਲ ਦੇ ਧਰੂਵ ਸਿੰਗਲਾ ਨੇ ਤੀਜਾ ਇਨਾਮ ਫੁੰਡਿਆ। ਪਤੰਗ ਬਣਾਉਣਾ: ਗਰੁੱਪ ਏ ਪਹਿਲਾ ਸਥਾਨ-ਅਭੀਜੀਤ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੂਜਾ ਸਥਾਨ-ਮੁਸਕਾਨ ਸਿੰਗਲ, ਸੇਂਟ ਜੋਸਫ਼ ਕਾਨਵੈਂਟ ਸਕੂਲ ਤੀਜਾ ਸਥਾਨ-ਪ੍ਰੀਧੀ ਸਰੀਨ, ਸਿਲਵਰ ਔਕ ਸਕੂਲ ਬਠਿੰਡਾ ਗਰੁੱਪ ਬੀ ਪਹਿਲਾ ਸਥਾਨ-ਤਨਮੇਅ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੂਜਾ ਸਥਾਨ-ਪ੍ਰੇਮ ਕੁਮਾਰ, ਜੀ.ਐਨ.ਡੀ. ਪਬਲਿਕ ਸਕੂਲ ਕਮਲਾ ਨਹਿਰੂ ਤੀਜਾ ਸਥਾਨ-ਗਗਨਦੀਪ ਐਮ.ਐਸ.ਡੀ. ਸਕੂਲ ਰੰਗੋਲੀ ਬਣਾਉਣਾ: ਰੰਗੋਲੀ ਬਣਾਉਣ ਦੇ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਜਸ਼ਨਦੀਪ, ਹਰਕੀਰਤ, ਅਵਨੀਤ ਅਤੇ ਹਰਸਿਤਾ ਦੀ ਟੀਮ ਨੇ ਪਹਿਲਾ ਸਥਾਨ ਮੱਲਿਆ। ਆਰ.ਬੀ.ਡੀ.ਏ.ਵੀ. ਸਕੂਲ ਦੀ ਸਮਾਇਰਾ, ਨੀਤਿਕਾ, ਧ੍ਰਿਤੀ ਗਰਗ ਅਤੇ ਸ੍ਰਿਸ਼ਟੀ ਦੀ ਟੀਮ ਦੂਜੇ ਸਥਾਨ 'ਤੇ ਰਹੀ ਜਦਕਿ ਮਹੰਤ ਗੁਰਬੰਤਾ ਦਾਸ ਡੈੱਫ਼ ਐਂਡ ਡੰਬ ਸਕੂਲ ਦੀ ਕਿਰਨਜੀਤ, ਅੰਜਲੀ, ਸੁਖਵੀਰ ਅਤੇ ਬਲਵਿੰਦਰ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਫ਼ੈਬਰਿਕ ਪੇਂਟਿੰਗ: ਗਰੁੱਪ ਏ ਪਹਿਲਾ ਸਥਾਨ-ਅਵਨੀ, ਆਰ.ਬੀ.ਡੀ.ਏ.ਵੀ. ਸਕੂਲ ਦੂਜਾ ਸਥਾਨ-ਉਦੇ ਪ੍ਰਤਾਪ ਸਿੰਘ, ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਤੀਜਾ ਸਥਾਨ-ਰਣਜੋਤ ਸਿੰਘ, ਐਸ.ਐਸ.ਡੀ. ਸਕੂਲ ਗਰੁੱਪ ਬੀ ਪਹਿਲਾ ਸਥਾਨ-ਹਰਿੰਦਰਪਾਲ ਕੌਰ, ਯੂਨੀਕ ਆਈ.ਟੀ.ਆਈ. ਦੂਜਾ ਸਥਾਨ-ਰੂਬੀ, ਯੂਨੀਕ ਆਈ.ਟੀ.ਆਈ. ਤੀਜਾ ਸਥਾਨ-ਪ੍ਰਿਅੰਕਾ ਗੁਪਤਾ, ਯੂਨੀਕ ਆਈ.ਟੀ.ਆਈ. ਕੋਲਾਜ ਬਣਾਉਣਾ: ਪਹਿਲਾ ਸਥਾਨ-ਗੀਤਾਂਸ਼ ਗਰਗ, ਸਿਲਵਰ ਔਕ ਦੂਜਾ ਸਥਾਨ-ਹਰਦੀਪ ਸਿੰਘ, ਮਹੰਤ ਗੁਰਬੰਤਾ ਦਾਸ ਡੈੱਫ਼ ਐਂਡ ਡੰਬ ਸਕੂਲ ਤੀਜਾ ਸਥਾਨ-ਹਿਮਾਂਸ਼ੀ, ਸੇਂਟ ਜ਼ੇਵੀਅਰਜ਼ ਪੇਂਟਿੰਗ ਮੁਕਾਬਲੇ: 'ਪੰਜਾਬ ਦੇ ਵਿਰਸੇ, ਬਸੰਤ ਪੰਚਮੀ ਅਤੇ ਪੰਜਾਬ ਦਾ ਜਨ-ਜੀਵਨ' ਵਿਸ਼ੇ 'ਤੇ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਹਨ: ਗਰੁੱਪ ਏ ਪਹਿਲਾ ਸਥਾਨ-ਸੀਰਾਜ ਗੁਪਤਾ, ਆਰ.ਬੀ.ਡੀ.ਏ.ਵੀ. ਸਕੂਲ ਦੂਜਾ ਸਥਾਨ-ਰਵਨੀਤ ਸਿੰਘ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੀਜਾ ਸਥਾਨ-ਸ਼ੁਭਾਂਗ, ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਗਰੁੱਪ ਬੀ ਪਹਿਲਾ ਸਥਾਨ-ਭੂਮਿਕਾ, ਆਰ.ਬੀ.ਡੀ.ਏ.ਵੀ. ਸਕੂਲ ਦੂਜਾ ਸਥਾਨ-ਵੰਸ਼ਿਕਾ ਗਰਗ, ਡੀ.ਪੀ.ਐਸ. ਬਠਿੰਡਾ ਤੀਜਾ ਸਥਾਨ-ਦੀਯਾ ਗੋਇਲ .ਬੀ.ਡੀ.ਏ.ਵੀ. ਗਰੁੱਪ ਸੀ ਪਹਿਲਾ ਸਥਾਨ-ਬੰਟੀ ਸਿੰਘ, ਯੂਨੀਕ ਆਈ.ਟੀ.ਆਈ. ਦੂਜਾ ਸਥਾਨ-ਪੂਜਾ ਰਾਣੀ, ਗੁਰੂ ਕਾਸ਼ੀ ਯੂਨੀਵਰਸਿਟੀ ਤੀਜਾ ਸਥਾਨ-ਗਗਨਦੀਪ ਕੌਰ, ਜੀ.ਐਨ.ਡੀ. ਖ਼ਾਲਸਾ ਕਾਲਜ (ਲੜਕੀਆਂ) ਲਾਈਵ ਪੇਂਟਿੰਗ ਮੁਕਾਬਲੇ: ਗਰੁੱਪ ਏ ਪਹਿਲਾ ਸਥਾਨ-ਅਨਮੋਲਪ੍ਰੀਤ ਕੌਰ, ਸਿਲਵਰ ਔਕ ਦੂਜਾ ਸਥਾਨ-ਜੈਸਮੀਨ ਕੌਰ, ਸਿਵਲਰ ਔਕ ਤੀਜਾ ਸਥਾਨ-ਮਨਰੀਤ ਕੌਰ, ਸਿਵਲਰ ਔਕ ਗਰੁੱਪ ਬੀ ਪਹਿਲਾ ਸਥਾਨ-ਬਿੰਦਰ ਕੁਮਾਰ, ਦੂਜਾ ਸਥਾਨ-ਸੁਰਿੰਦਰ ਸਿੰਘ ਤੀਜਾ ਸਥਾਨ-ਸੁਰਨੂਰ ਸਿੰਘ/ਬੰਟੀ ਸਿੰਘ, ਯੂਨੀਕ ਆਈ.ਟੀ.ਆਈ. ਸਟੋਨ ਪੇਂਟਿੰਗ: ਪੱਥਰਸਾਜ਼ੀ ਦੇ ਮੁਕਾਬਲਿਆਂ ਵਿੱਚ ਦ ਮਿਲੇਨੀਅਮ ਸਕੂਲ ਬਠਿੰਡਾ ਦਾ ਅਗਮਪ੍ਰੀਤ ਸਿੰਘ ਪਹਿਲੇ ਸਥਾਨ 'ਤੇ ਰਿਹਾ ਜਦ ਕਿ ਮਹੰਤ ਗੁਰਬੰਤਾ ਦਾਸ ਡੈੱਫ਼ ਐਂਡ ਡੰਬ ਸਕੂਲ ਦੇ ਮਨਦੀਪ ਨੂੰ ਦੂਜਾ ਅਤੇ ਸੇਂਟ ਜ਼ੇਵੀਅਰ ਸਕੂਲ ਦੇ ਆਦਿਤਿਆ ਨੂੰ ਤੀਜਾ ਸਥਾਨ ਮਿਲਿਆ। ਪੋਰਟਰੇਟ ਮੇਕਿੰਗ: ਜੂਨੀਅਰ ਮੁਕਾਬਲਾ: ਪਹਿਲਾ ਸਥਾਨ-ਰਤਨਜੋਤ ਕੌਰ, ਜੀ.ਐਨ.ਡੀ. ਕਮਲਾ ਨਹਿਰੂ ਦੂਜਾ ਸਥਾਨ-ਅਸ਼ਮੀਤ, ਸੇਂਟ ਜੋਸਫ਼ ਕਾਨਵੈਂਟ ਸਕੂਲ ਤੀਜਾ ਸਥਾਨ- ਆਸਥਾ ਤਿਆਗੀ, ਆਰ.ਬੀ.ਡੀ.ਏ.ਵੀ. ਸੀਨੀਅਰ ਮੁਕਾਬਲਾ: ਪਹਿਲਾ ਸਥਾਨ-ਹਰਮਨ, ਸੰਤ ਬਾਬਾ ਭਾਗ ਸਿੰਘ ਸਕੂਲ, ਸੁੱਖਾਨੰਦ ਦੂਜਾ ਸਥਾਨ-ਗੁਰਜੀਤ ਸਿੰਘ ਪਲਾਹਾ ਫ਼ੇਸ ਪੇਂਟਿੰਗ ਮੁਕਾਬਲੇ: 4 ਤੋਂ 7 ਸਾਲ ਵਰਗ ਵਿੱਚ ਗਰੁੱਪ ਏ ਪਹਿਲਾ ਸਥਾਨ-ਮੈਕਸ ਐਲਵਿਸ, ਸੇਂਟ ਜ਼ੇਵੀਅਰਜ਼ ਦੂਜਾ ਸਥਾਨ-ਇਕੀਸ਼ਾ, ਆਰ.ਬੀ.ਡੀ.ਏ.ਵੀ. ਤੀਜਾ ਸਥਾਨ-ਸਮਾਇਰਾ/ਮੌਕਸ਼ਿਕਾ, ਆਰ.ਬੀ.ਡੀ.ਏ.ਵੀ. 8 ਸਾਲ ਤੋਂ ਉਪਰ ਵਰਗ ਵਿੱਚ ਗਰੁੱਪ ਬੀ ਪਹਿਲਾ ਸਥਾਨ-ਅਵਿਸ਼ ਐਲਵਿਸ/ਕਿਰਨਜੀਤ, ਸੇਂਟ ਜ਼ੇਵੀਅਰਜ਼ ਦੂਜਾ ਸਥਾਨ-ਪੂਜਾ/ਸਰਤਾਜ, ਜੀ.ਕੇ.ਯੂ./ਡੀ.ਪੀ.ਐਸ. ਬਠਿੰਡਾ ਤੀਜਾ ਸਥਾਨ-ਰਣਜੋਤ/ਰਿਹਾਨ, ਐਮ.ਐਸ.ਡੀ. ਬੈਸਟ ਆਊਟ ਆਫ਼ ਵੇਸਟ ਮੁਕਾਬਲੇ: ਕਚਰੇ ਤੋਂ ਵਧੀਆ ਵਸਤਾਂ ਬਣਾਉਣ ਦੇ ਮੁਕਾਬਲਿਆਂ ਵਿੱਚ ਲੌਰਡ ਰਾਮਾ ਸਕੂਲ ਬਠਿੰਡਾ ਦੀ ਜਾਨਵੀ ਪਹਿਲੇ ਸਥਾਨ 'ਤੇ ਰਹੀ ਜਦਕਿ ਸੇਂਟ ਜੋਸਫ਼ ਕਾਨਵੈਂਟ ਸਕੂਲ ਤੋਂ ਕਰਮਨਪ੍ਰੀਤ ਅਤੇ ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਦੇ ਪੁਸ਼ਪ ਜਿੰਦਲ ਨੂੰ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਮਿਲਿਆ।

Videos
ਮੇਨ ਪੇਜ-ਹੋਮ
post-image
ਮੇਨ ਪੇਜ-ਹੋਮ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ

ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦਾ ਰਹੇਗਾ ਸਹਿਯੋਗ: ਸੁਖਜਿੰਦਰ ਸਿੰਘ ਰੰਧਾਵਾ
post-image
ਮੇਨ ਪੇਜ-ਹੋਮ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ

ਪੰਜਾਬ ਸਰਕਾਰ ਵੱਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮਿਆਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਨਾਲ ਸਮਝੌਤੇ 'ਤੇ ਸਹੀ
post-image
ਮੇਨ ਪੇਜ-ਹੋਮ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ