ਹੈਰਾਨੀਜਨਕ ! ਆਸਟ੍ਰੇਲੀਆ ਜਾਣ ਲਈ ਪੰਜਾਬੀ ਭੈਣ-ਭਰਾ ਨੇ ਆਪਸ 'ਚ ਕਰਾਇਆ ਵਿਆਹ

ਬਠਿੰਡਾ, 1 ਫਰਵਰੀ 2019 - ਪੰਜਾਬ ਦੇ ਬਠਿੰਡਾ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਆਸਟ੍ਰੇਲੀਆ ਰਹਿੰਦਾ ਭਰਾ ਆਪਣੀ ਭੈਣ ਨਾਲ ਵਿਆਹ ਕਰਵਾ ਕੇ ਉਸਨੂੰ ਆਸਟ੍ਰੇਲੀਆ ਲੈ ਗਿਆ। ਮਾਮਲਾ 2012 ਦਾ ਹੈ ਜਦੋਂ ਦੋਹਾਂ ਨੇ ਜਾਅਲੀ ਵਿਆਹ ਕਰਵਾ ਕੇ ਜਾਅਲੀ ਕਾਗਜ਼ ਤਿਆਰ ਕਰ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ। ਵਿਦੇਸ਼ੀ ਮੀਡੀਆ ਅਨੁਸਾਰ ਦੋਹਾਂ ਦੇ ਕਿਸੇ ਨਜ਼ਦੀਕੀ ਨੇ ਬਲਿਆਂਵਾਲਾ ਪੁਲਿਸ ਥਾਣਾ ਬਠਿੰਡਾ 'ਚ ਬੈਂਕ ਅਕਾਉਂਟ ਦੀ ਧੋਖਾਧੜੀ ਅਤੇ ਪਾਸਪੋਰਟ 'ਤੇ ਉਸਦਾ ਨਾਮ ਵਰਤਣ ਦੀ ਧੋਖਾਧੜੀ ਦਾ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਦਰਜ ਕਰਾਈ ਹੈ। 

ਬਲਿਆਂਵਾਲਾ ਥਾਣਾ ਇੰਚਾਰਜ ਜੈ ਸਿੰਘ ਦਾ ਕਹਿਣਾ ਹੈ ਕਿ ਪੰਜਾਬ 'ਚੋਂ ਜਾਅਲੀ ਵਿਆਹ, ਮੈਰਿਜ ਸਰਟੀਫਿਕੇਟ ਅਤੇ ਪਾਸਪੋਰਟ ਬਣਵਾ ਕੇ ਸਭ ਦੀਆਂ ਅੱਖਾਂ 'ਚ ਘੱਟਾ ਪਾ ਕੇ ਆਸਟ੍ਰੇਲੀਆ ਪਹੁੰਚ ਗਏ। ਦੋਹਾਂ ਨੇ ਗੁਰਦੁਆਰੇ 'ਚੋਂ ਸਰਟੀਫਿਕੇਟ ਬਣਾਇਆ ਤੇ ਫਿਰ ਕੋਰਟ ਮੈਰਿਜ ਵੀ ਕਰਾਈ। ਲੜਕਾ ਪਹਿਲਾਂ ਹੀ ਆਸਟ੍ਰੇਲੀਆ ਪੀ.ਆਰ ਹੈ ਤੇ ਉਸਨੇ ਆਪਣੀ ਭੈਣ ਨੂੰ ਬਾਹਰ ਕੱਢਣ ਲਈ ਜਾਅਲੀ ਵਿਆਹ ਦਾ ਢੋਂਗ ਰਚ ਲਿਆ। ਪੰਜਾਬੀਆਂ ਦੇ ਇਸ ਕਾਰਨਾਮੇ ਤੋਂ ਆਸਟ੍ਰੇਲੀਆਈ ਇਮੀਗ੍ਰੇਸ਼ਨ ਅਧਿਕਾਰੀ ਵੀ ਕਾਫੀ ਹੈਰਾਨ ਹਨ। ਫਿਲਹਾਲ ਪੁਲਿਸ ਵੱਲੋਂ ਕੇਸ ਦਰਜ ਕਰ ਮਾਮਲੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ। 

Videos
ਹੋਰ ਵਿਦੇਸ਼ੀ ਖਬਰਾਂ